ਹਰਿਆਣਾ ਵਿਧਾਨ ਸਭਾ ਚੋਣਾਂ : ਕਈ ਬੂਥਾਂ 'ਤੇ ਆਈ ਤਕਨੀਕੀ ਖਰਾਬੀ, ਦੇਰ ਨਾਲ ਸ਼ੁਰੂ ਹੋਈ ਵੋਟਿੰਗ

Monday, Oct 21, 2019 - 09:54 AM (IST)

ਹਰਿਆਣਾ ਵਿਧਾਨ ਸਭਾ ਚੋਣਾਂ : ਕਈ ਬੂਥਾਂ 'ਤੇ ਆਈ ਤਕਨੀਕੀ ਖਰਾਬੀ, ਦੇਰ ਨਾਲ ਸ਼ੁਰੂ ਹੋਈ ਵੋਟਿੰਗ

ਹਰਿਆਣਾ— ਹਰਿਆਣਾ 'ਚ ਅੱਜ ਯਾਨੀ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸ ਲਈ ਪੂਰੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਬਾਵਜੂਦ ਵੀ ਕੁਝ ਵੋਟਿੰਗ ਕੇਂਦਰਾਂ 'ਤੇ ਸਮੇਂ 'ਤੇ ਵੋਟਿੰਗ ਸ਼ੁਰੂ ਨਹੀਂ ਹੋ ਸਕੀ। ਕਿਤੇ ਤਕਨੀਕੀ ਖਰਾਬੀਆਂ ਮਿਲੀਆਂ ਤੇ ਕਿਤੇ ਅਧਿਕਾਰੀ ਸਮੇਂ 'ਤੇ ਨਹੀਂ ਪਹੁੰਚੇ, ਜਿਸ ਨਾਲ ਵੋਟਰਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਕਾਂਗਰਸ ਅਤੇ ਭਾਜਪਾ ਦੇ 90-90 ਉਮੀਦਵਾਰ
ਦੱਸਣਯੋਗ ਹੈ ਕਿ ਭਾਜਪਾ ਤੋਂ 90, ਬਸਪਾ ਤੋਂ 87, ਸੀ.ਪੀ.ਆਈ. (ਕਮਿਊਨਸਟ ਪਾਰਟੀ ਆਫ ਇੰਡੀਆ) ਤੋਂ 4, ਸੀ.ਪੀ.ਆਈ. (ਐੱਮ) ਤੋਂ 7, ਇੰਡੀਅਨ ਨੈਸ਼ਨਲ ਕਾਂਗਰਸ ਤੋਂ 90, ਐੱਨ.ਸੀ.ਪੀ. ਤੋਂ ਇਕ, ਇੰਡੀਅਨ ਨੈਸ਼ਨਲ ਲੋਕਦਲ ਤੋਂ 81 ਅਤੇ 375 ਆਜ਼ਾਦ ਤੇ 434 ਹੋਰ ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਉਮੀਦਵਾਰਾਂ ਦੀ ਕੁੱਲ ਗਿਣਤੀ 1169। ਜ਼ਿਕਰਯੋਗ ਹੈ ਕਿ ਇਸ ਵਾਰ 1804 ਨਾਮਜ਼ਦਗੀ ਭਰੇ ਗਏ, ਜਿਨ੍ਹਾਂ 'ਚੋਂ 343 ਰੱਦ ਕੀਤੇ ਗਏ। 1257 ਸਵੀਕਾਰ ਹੋਏ, 202 ਨਾਮਜ਼ਦਗੀ ਵਾਪਸ ਲੈ ਲਏ ਗਏ। ਉੱਥੇ ਹੀ ਅੰਤ 'ਚ 1169 ਉਮੀਦਵਾਰ ਮੈਦਾਨ 'ਚ ਉਤਰ ਸਕੇ।

ਸ਼ਾਂਤੀਪੂਰਨ ਚੋਣਾਂ ਲਈ ਕੀਤੀਆਂ ਗਈਆਂ ਹਨ ਇਹ ਤਿਆਰੀਆਂ
ਕੇਂਦਰ ਤੋਂ ਨੀਮ ਫੌਜੀ ਫੋਰਸਾਂ ਦੀਆਂ 130 ਕੰਪਨੀਆਂ ਹਰਿਆਣਾ 'ਚ ਆਈਆਂ ਹਨ ਅਤੇ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ 'ਚ ਇਨ੍ਹਾਂ ਦੀ ਤਾਇਨਾਤੀ ਹੋ ਚੁਕੀ ਹੈ। ਪ੍ਰਦੇਸ਼ 'ਚ ਕੁੱਲ 19578 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵੋਟਿੰਗ ਕੇਂਦਰਾਂ 'ਤੇ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਰਹਿਣਗੇ।


author

DIsha

Content Editor

Related News