ਹਰਿਆਣਾ ਚੋਣਾਂ: 'AAP' ਦੀ ਚੌਥੀ ਲਿਸਟ ਜਾਰੀ, ਜਾਣੋ CM ਸੈਣੀ ਖਿਲਾਫ਼ ਕਿਸ ਨੂੰ ਦਿੱਤੀ ਟਿਕਟ

Wednesday, Sep 11, 2024 - 04:49 PM (IST)

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਚੌਥੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ 21 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਲਿਸਟ ਵਿਚ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੋ ਕਿ ਲਾਡਵਾ ਤੋਂ ਚੋਣ ਮੈਦਾਨ 'ਚ ਉਤਰੇ ਹਨ, ਉਨ੍ਹਾਂ ਖਿਲਾਫ਼ ਪਾਰਟੀ ਨੇ ਇਸ ਸੀਟ ਤੋਂ ਜੋਗਾ ਸਿੰਘ ਨੂੰ ਉਤਾਰਿਆ ਹੈ। ਜੁਲਾਨਾ ਤੋਂ ਕਵਿਤਾ ਦਲਾਲ ਨੂੰ ਕਾਂਗਰਸ ਦੀ ਵਿਨੇਸ਼ ਫੋਗਾਟ ਖਿਲਾਫ਼ ਮੈਦਾਨ ਵਿਚ ਉਤਾਰਿਆ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

PunjabKesari

ਕਰਨਾਲ ਤੋਂ ਸੁਨੀਲ ਬਿੰਦਲ ਅਤੇ ਸਿਰਸਾ ਤੋਂ ਸ਼ਿਆਮ ਮਹਿਤਾ ਨੂੰ ਟਿਕਟ ਮਿਲੀ ਹੈ। ਉੱਥੇ ਹੀ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਖਿਲਾਫ਼ ਰਾਜ ਕੌਰ ਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕੈਥਲ ਤੋਂ ਸਤਬੀਰ ਗੋਯਤ ਅਤੇ ਸੋਨੀਪਤ ਤੋਂ ਦੇਵੇਂਦਰ ਗੌਤਮ ਨੂੰ ਟਿਕਟ ਮਿਲੀ ਹੈ। ਨਿਸ਼ਾਤ ਆਨੰਦ ਗੁਰੂਗ੍ਰਾਮ ਤੋਂ ਚੋਣ ਲੜਨਗੇ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਹੁਣ ਤੱਕ ਕੁੱਲ 61 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਦੱਸ ਦੇਈਏ ਕਿ ਹਰਿਆਣਾ ਦੀਆਂ 90 ਮੈਂਬਰੀ ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਵੋਟਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 12 ਸਤੰਬਰ ਹੈ। 

ਇਹ ਵੀ ਪੜ੍ਹੋ-  3 ਦਿਨ ਪਵੇਗਾ ਤੇਜ਼ ਮੀਂਹ, ਜਾਣੋ IMD ਦਾ ਮੌਸਮ ਨੂੰ ਲੈ ਕੇ ਅਪਡੇਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News