ਹਰਿਆਣਾ ਅਤੇ ਪੰਜਾਬ ’ਚ ‘ਪੈਰ’ ਨਹੀਂ ਟਿਕਾ ਸਕਿਆ ‘ਹਾਥੀ’

Sunday, Mar 13, 2022 - 10:36 AM (IST)

ਹਰਿਆਣਾ ਅਤੇ ਪੰਜਾਬ ’ਚ ‘ਪੈਰ’ ਨਹੀਂ ਟਿਕਾ ਸਕਿਆ ‘ਹਾਥੀ’

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ’ਚ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੁਣ ਉੱਤਰ ਪ੍ਰਦੇਸ਼ ਦੇ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ’ਚ ਵੀ ਲਗਾਤਾਰ ਖਿਸਕ ਰਿਹਾ ਹੈ। 5 ਸੂਬਿਆਂ ਦੇ ਚੋਣ ਨਤੀਜਿਅਾਂ ’ਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਚ ਬਹੁਜਨ ਸਮਾਜ ਪਾਰਟੀ ਨੂੰ ਸਿਰਫ 12.5 ਫੀਸਦੀ ਵੋਟਾਂ ਮਿਲੀਆਂ। ਬਸਪਾ ਇਕ ਸੀਟ ’ਚ ਹੀ ਸਿਮਟ ਗਈ। ਪੰਜਾਬ ’ਚ ਵੀ ਬਸਪਾ ਨੂੰ 1.77 ਫੀਸਦੀ ਵੋਟਾਂ ਮਿਲੀਆਂ ਅਤੇ ਉਹ ਇਕ ਸੀਟ ਜਿੱਤ ਸਕੀ। ਉੱਤਰ ਪ੍ਰਦੇਸ਼ ’ਚ 4 ਵਾਰ ਸਰਕਾਰ ਬਣਾਉਣ ਵਾਲੀ ਬਹੁਜਨ ਸਮਾਜ ਪਾਰਟੀ ਗੁਆਂਢੀ ਸੂਬੇ ਹਰਿਆਣਾ ਦੀ ਸਿਆਸਤ ’ਚ ਅਜੇ ਤੱਕ ਪੈਰ ਨਹੀਂ ਟਿਕਾ ਸਕੀ।

ਇਹ ਵੀ ਪੜ੍ਹੋ:  'ਸਾਈਕਲ 'ਤੇ ਚੱਲੀ ਬੁਲਡੋਜ਼ਰ, ਉੱਤਰ ਪ੍ਰਦੇਸ਼ 'ਚ ਫਿਰ ਯੋਗੀ

ਹਰਿਆਣਾ ਸਮੇਤ ਸਭ ਗੁਆਂਢੀ ਸੂਬਿਆਂ ’ਚ ਜਿਥੇ ਬਸਪਾ ਦਾ ਆਪਣਾ ਇਕ ਅਸਰਦਾਰ ਵੋਟ ਬੈਂਕ ਹੁੰਦਾ ਸੀ, ਹੌਲੀ-ਹੌਲੀ ਖਿਸਕਦਾ ਜਾ ਰਿਹਾ ਹੈ। ਅੱਜ ਹਾਲਤ ਇਹ ਹੈ ਕਿ ਬਸਪਾ ਦੇ ‘ਹਾਥੀ’ ਦੀ ਚਾਲ ਲਗਾਤਾਰ ਸੁਸਤ ਹੁੰਦੀ ਜਾ ਰਹੀ ਹੈ। ਇਨ੍ਹਾਂ ਸੂਬਿਆਂ ਦੇ ਨਾਲ ਹੀ ਜੇ ਉੱਤਰਖੰਡ ਦੀ ਗੱਲ ਕਹੀਏ ਤਾਂ ਉਥੇ ਵੀ ਹਾਲਾਤ ਲੱਗਭਗ ਇਸੇ ਤਰ੍ਹਾਂ ਦੇ ਹਨ। ਕਦੇ ਉੱਤਰ ਪ੍ਰਦੇਸ਼ ਦਾ ਹਿੱਸਾ ਰਹੇ ਉੱਤਰਾਖੰਡ ’ਚ ‘ਹਾਥੀ’ ਦੀ ਚਾਲ ਤੇਜ਼ ਹੁੰਦੀ ਸੀ ਪਰ ਹੁਣ ਉਹ ਵੀ ਬੇਹਾਲ ਹੋ ਗਈ ਹੈ। ਵਿਧਾਨ ਸਭਾ ਦੀਆਂ ਚੋਣਾਂ ’ਚ ਬੇਸ਼ੱਕ ਬਸਪਾ ਉੱਤਰਾਖੰਡ ’ਚ ਦੋ ਸੀਟਾਂ ਜਿੱਤਣ ’ਚ ਸਫਲ ਹੋਈ ਹੈ ਪਰ ਉਸ ਦੇ ਵੋਟ ਫੀਸਦੀ ’ਚ ਕਮੀ ਦਰਜ ਕੀਤੀ ਗਈ ਹੈ। 2012 ਦੀਆਂ ਅਸੈਂਬਲੀ ਚੋਣਾਂ ’ਚ ਬਸਪਾ ਦੇ 3 ਵਿਧਾਇਕ ਸਨ। 2017 ’ਚ ਕੋਈ ਵੀ ਵਿਧਾਇਕ ਨਹੀਂ ਸੀ। ਇਸ ਵਾਰ ਬਸਪਾ ਦੇ 2 ਵਿਧਾਇਕ ਬਣ ਤਾਂ ਗਏ ਹਨ ਪਰ ਵੋਟਾਂ ਦੀ ਫੀਸਦੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਖਿਸਕ ਕੇ 4.83 ’ਤੇ ਆ ਗਈ ਹੈ। ਇਸ ਤੋਂ ਸਪਸ਼ਟ ਹੈ ਕਿ ਬਸਪਾ ਦਾ ਵੋਟ ਬੈਂਕ ਲਗਾਤਾਰ ਹੇਠਾਂ ਜਾ ਰਿਹਾ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੇ ਆਪਣੇ ਪੁੱਤ ਨੂੰ ਵੇਖ ਭਾਵੁਕ ਹੋਏ ਪਿਤਾ, ਕਿਹਾ- ਇਹ ਮੇਰਾ ਨਹੀਂ, ਮੋਦੀ ਜੀ ਦਾ ਬੇਟਾ ਹੈ

2019 ’ਚ 82 ਵਿਧਾਨ ਸਭਾ ਸੀਟਾਂ ’ਤੇ ਬਸਪਾ ਦੀ ਹੋਈ ਸੀ ਜ਼ਮਾਨਤ ਜ਼ਬਤ

ਦੱਸਣਯੋਗ ਹੈ ਕਿ ਬਹੁਜਨ ਸਮਾਜ ਪਾਰਟੀ ਇਕ ਵੱਡੀ ਕੌਮੀ ਸਿਆਸੀ ਪਾਰਟੀ ਰਹੀ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਬਸਪਾ ਨੇ ਚੋਣ ਲੜੀ ਸੀ। ਹਰਿਆਣਾ ’ਚ ਵੀ ਬਸਪਾ ਵੱਖ-ਵੱਖ ਪਾਰਟੀਆਂ ਨਾਲ ਗਠਜੋੜ ਕਰਨ ਦੇ ਨਾਲ-ਨਾਲ ਇਕਲਿਆਂ ਵੀ ਚੋਣ ਮੈਦਾਨ ’ਚ ਉਤਰਦੀ ਰਹੀ ਹੈ ਪਰ ਪਿਛਲੀਆਂ ਕੁਝ ਚੋਣਾਂ ਦੌਰਾਨ ਪਾਰਟੀ ਦਾ ਗਰਾਫ ਲਗਾਤਾਰ ਹੇਠਾਂ ਜਾ ਰਿਹਾ ਹੈ। ਜੇ ਹਰਿਅਣਾ ਦੀ ਗੱਲ ਕਰੀਏ ਤਾਂ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਬਸਪਾ ਨੇ 87 ਸੀਟਾਂ ’ਤੇ ਕਿਸਮਤ ਅਜ਼ਮਾਈ। ਪਾਰਟੀ ਨੂੰ ਮੁਸ਼ਕਲ ਨਾਲ 4.14 ਫੀਸਦੀ ਵੋਟਾਂ ਮਿਲੀਆਂ। 2019 ਦੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ’ਚ ਬਸਪਾ ਦਾ ਖਾਤਾ ਵੀ ਨਹੀਂ ਖੁਲਿਆ ਸੀ ਅਤੇ 82 ਸੀਟਾਂ ’ਤੇ ਤਾਂ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ। ਇਹ ਗੱਲ ਵਖਰੀ ਹੈ ਕਿ ਬਸਪਾ ਹੁਣ ਤੱਕ ਹਰਿਆਣਾ ’ਚ 7 ਵਿਧਾਨ ਸਭਾ ਅਤੇ 8 ਲੋਕ ਸਭਾ ਚੋਣਾਂ ’ਚ ਕਿਸਮਤ ਅਜ਼ਮਾ ਚੁਕੀ ਹੈ। 1998 ਦੀਆਂ ਲੋਕ ਸਭਾ ਚੋਣਾਂ ’ਚ ਬਸਪਾ ਨੇ ਅੰਬਾਲਾ ਦੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਹੁਣ ਤੱਕ 7 ਵਿਧਾਨ ਸਭਾ ਚੋਣਾਂ ’ਚ ਉਸ ਦੇ 5 ਵਿਧਾਇਕ ਬਣੇ ਹਨ। ਲੋਕ ਸਭਾ ਅਤੇ ਵਿਧਾਨ ਸਭਾ ਦੋਹਾਂ ਹੀ ਥਾਵਾਂ ’ਤੇ ਬਸਪਾ ਦਾ ਵੋਟ ਫੀਸਦੀ ਹੈਰਾਨੀਜਨਕ ਢੰਗ ਨਾਲ ਉੱਪਰ ਹੇਠਾਂ ਹੁੰਦਾ ਰਿਹਾ ਹੈ। 2009 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਨੇ ਹਰਿਆਣਾ ’ਚ ਇਕ ਵੀ ਸੀਟ ਨਹੀਂ ਜਿੱਤੀ ਪਰ 15.76 ਫੀਸਦੀ ਵੋਟਾਂ ਹਾਸਲ ਕਰ ਕੇ ਕਈਆਂ ਦੇ ਸਮੀਕਰਨ ਵਿਗਾੜ ਦਿੱਤੇ ਜਦੋਂ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਬਸਪਾ ਦਾ ਵੋਟ ਫੀਸਦੀ 3.37 ਰਹਿ ਗਿਆ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਵਤਨ ਪਰਤੇ ਮੈਡੀਕਲ ਦੇ ਵਿਦਿਆਰਥੀਆਂ ਦਾ ਭਵਿੱਖ ਹੁਣ ਘੁੱਪ ਹਨ੍ਹੇਰੇ ’ਚ

ਵਿਧਾਨ ਸਭਾ ਚੋਣਾਂ ’ਚ ਬਸਪਾ ਦਾ ਪ੍ਰਦਰਸ਼ਨ

ਸਾਲ ਚੋਣ ਲੜੀ ਸੀਟਾਂ ਮਿਲੀਆਂ ਵੋਟ ਫੀਸਦੀ
1991 26 01 2.32
1996 67 00 5.44
2000 83 01 5.74
2005 84 01 3.22
2009 86 01 6.73
2014 87 01 4.37
2019 87 01 4.14

ਲੋਕ ਸਭਾ ਦੀਆਂ ਚੋਣਾਂ ’ਚ ਬਸਪਾ ਦਾ ਪ੍ਰਦਰਸ਼ਨ

ਸਾਲ ਵੋਟ ਫੀਸਦੀ
1991 1.79
1996 6.59
1998 7.68
1999 1.96
2004 4.98
2009 15.73
2014 4.60
2019 3.07

 


author

Tanu

Content Editor

Related News