ਕੋਰੋਨਾ ਸ਼ੱਕੀ ਔਰਤ ਦੇ ਸੰਸਕਾਰ ਨੂੰ ਲੈ ਕੇ ਲੋਕਾਂ ਅਤੇ ਪੁਲਸ ਵਿਚਾਲੇ ਝੜਪ (ਵੀਡੀਓ)

Tuesday, Apr 28, 2020 - 11:19 AM (IST)

ਕੋਰੋਨਾ ਸ਼ੱਕੀ ਔਰਤ ਦੇ ਸੰਸਕਾਰ ਨੂੰ ਲੈ ਕੇ ਲੋਕਾਂ ਅਤੇ ਪੁਲਸ ਵਿਚਾਲੇ ਝੜਪ (ਵੀਡੀਓ)

ਚੰਡੀਗੜ੍ਹ-ਦੇਸ਼ ਭਰ 'ਚ ਜਿੱਥੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਇਕ ਹੋਰ ਨਵੀਂ ਸਮੱਸਿਆ ਵੀ ਪੈਦਾ ਹੋਈ ਹੈ। ਲੋਕ ਇਸ ਵਾਇਰਸ ਦੇ ਡਰ ਨਾਲ ਹੁਣ ਮ੍ਰਿਤਕ ਨੂੰ 2 ਗਜ ਜ਼ਮੀਨ ਵੀ ਨਹੀਂ ਦੇਣਾ ਚਾਹੁੰਦੇ ਹਨ। ਤਾਜ਼ਾ ਮਾਮਲਾ ਹਰਿਆਣਾ ਦੇ ਅੰਬਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਔਰਤ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਿੰਡ ਦੇ ਲੋਕਾਂ ਅਤੇ ਪੁਲਸ ਵਿਚਕਾਰ ਕਾਫੀ ਝੜਪਾਂ ਹੋਈਆਂ ਅਤੇ ਵਿਵਾਦ ਪੈਦਾ ਹੋ ਗਿਆ। 

ਦੱਸਣਯਯੋਗ ਹੈ ਕਿ ਅੰਬਾਲਾ ਛਾਉਣੀ ਦੇ ਨੇੜੇ ਚੰਦਪੁਰਾ ਪਿੰਡ ਦੇ ਸਥਾਨਿਕ ਸ਼ਮਸ਼ਾਨ ਘਾਟ 'ਚ ਬਜ਼ੁਰਗ ਔਰਤ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ। ਪਿੰਡ ਦੇ ਲੋਕਾਂ ਨੂੰ ਸ਼ੱਕ ਸੀ ਕਿ ਬਜ਼ੁਰਗ ਔਰਤ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ, ਜਿਸ ਤੋਂ ਬਾਅਦ ਪਿੰਡ 'ਚ ਕੋਰੋਨਾ ਫੈਲਣ ਦੇ ਡਰ ਕਾਰਨ ਲਗਭਗ 400 ਲੋਕ ਇਕੱਠੇ ਹੋ ਕੇ ਉਸ ਦੇ ਮ੍ਰਿਤਕ ਦੇ ਪਰਿਵਾਰ ਦੀ ਵਿਰੋਧ ਕਰਨ ਲੱਗੇ। ਇਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਨਫੈਕਸ਼ਨ ਦਾ ਕੋਈ ਖਤਰਾ ਨਹੀਂ ਹੈ ਅਤੇ ਅੰਤਿਮ ਸੰਸਕਾਰ ਲਈ ਵਿਰੋਧ ਨਾ ਕਰਨ ਪਰ ਲੋਕਾਂ ਨੇ ਪੁਲਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਅਤੇ ਪੁਲਸ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਭੀੜ ਨੂੰ ਉੱਥੋ ਹਟਾਉਣ ਲਈ ਹਲਕਾ ਲਾਠੀਚਾਰਜ ਕਰਨਾ ਪਿਆ। ਇਸ ਤੋਂ ਬਾਅਦ ਪੁਲਸ ਨੇ ਆਪਣੀ ਮੌਜੂਦਗੀ 'ਚ ਅੰਤਿਮ ਸੰਸਕਾਰ ਕਰਵਾਇਆ। 

PunjabKesari

ਪੁਲਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਔਰਤ ਦੀ ਮੌਤ ਅੰਬਾਲਾ ਛਾਉਣੀ ਸਥਿਤ ਸਿਵਲ ਹਸਪਤਾਲ 'ਚ ਹੋਈ ਸੀ ਅਤੇ ਉਸ ਨੂੰ ਸਾਹ ਲੈਣ 'ਚ ਕਾਫੀ ਸਮੱਸਿਆ ਹੋਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਮਾਹਰਾਂ ਨੇ ਦੱਸਿਆ ਕਿ ਡਾਕਟਰਾਂ ਨੇ ਸਾਵਧਾਨੀ ਵਜੋਂ ਔਰਤ ਦੇ ਨਮੂਨੇ ਜਾਂਚ ਲਈ ਰੱਖ ਲਏ ਗਏ ਹਨ ਫਿਲਹਾਲ ਰਿਪੋਰਟ ਨਹੀਂ ਆਈ ਹੈ। 


author

Iqbalkaur

Content Editor

Related News