ਹਰਿਆਣਾ : ਚੱਪਲਾਂ, ਮਸਾਲੇ ਬਣਾ ਕੇ ਕਿਸਮਤ ਬਦਲ ਰਹੀਆਂ ਨੇ ਔਰਤਾਂ

02/01/2020 6:05:22 PM

ਹਿਸਾਰ (ਵਾਰਤਾ)— ਹਰਿਆਣਾ ਰਾਜ ਪੇਂਡੂ ਰੋਜ਼ੀ-ਰੋਟੀ ਮਿਸ਼ਨ ਤਹਿਤ ਸੰਚਾਲਤ ਕੀਤੇ ਜਾ ਰਹੇ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਹੁਣ ਰਿਵਾਇਤੀ ਸੋਚ ਤੋਂ ਅੱਗੇ ਵਧ ਕੇ ਅਜਿਹੇ ਉਤਪਾਦਾਂ ਦੇ ਨਿਰਮਾਣ 'ਚ ਹੱਥ ਅਜ਼ਮਾਉਣ ਲੱਗੀਆਂ ਹਨ, ਜੋ ਉਨ੍ਹਾਂ ਦੀ ਕਿਸਮਤ ਬਦਲਣ ਦਾ ਕੰਮ ਕਰ ਰਹੇ ਹਨ। ਨਾਰਨੌਂਦ ਡਿਵੀਜ਼ਨ 'ਚ ਅਨਮੋਲ ਮਹਿਲਾ ਬਲਾਕ ਸੰਗਠਨ ਅਧੀਨ ਕੰਮ ਕਰ ਰਹੇ ਸਵੈ ਸਹਾਇਤਾ ਸਮੂਹ ਬਕਾਇਦਾ ਮਸ਼ੀਨਾਂ ਲਗਾ ਕੇ ਚੱਪਲਾਂ, ਮਸਾਲੇ ਅਤੇ ਬਰਤਨ ਸਾਫ ਕਰਨ ਵਾਲੇ ਜੂਣ ਦੇ ਨਿਰਮਾਣ ਤੋਂ ਖੁਦ ਨੂੰ ਉਦਯੋਗਾਂ ਦੇ ਰੂਪ 'ਚ ਸਥਾਪਤ ਕਰਨ ਦੀ ਰਾਹ 'ਚ ਮੋਹਰੀ ਹਨ। ਇਸ ਕੰਮ ਵਿਚ ਹਰਿਆਣਾ ਰਾਜ ਪੇਂਡੂ ਰੋਜ਼ੀ-ਰੋਟੀ ਮਿਸ਼ਨ ਉਨ੍ਹਾਂ ਦੀ ਮਦਦ ਕਰ ਰਿਹਾ ਹੈ। 

ਲੋੜਵੰਦ ਔਰਤਾਂ ਦੀ ਪਛਾਣ ਕਰ ਕੇ ਬੈਂਕਾਂ ਤੋਂ ਕਰਜ਼ ਮੁਹੱਈਆ ਕਰਵਾਏ ਗਏ ਹਨ। ਮਿਸ਼ਨ ਨੇ ਔਰਤਾਂ ਨੂੰ ਅਜਿਹੇ ਬਿਜ਼ਨੈੱਸ ਮਾਡਲ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ, ਜਿਨ੍ਹਾਂ ਦੀ ਮਾਰਕੀਟਿੰਗ ਲਈ ਉਨ੍ਹਾਂ ਨੂੰ ਬਾਹਰ ਨਾ ਜਾਣਾ ਪਵੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਦਾ ਨਿਰਮਾਣ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਮਿਸ਼ਨ ਦੀ ਪ੍ਰੇਰਣਾ ਤੋਂ ਮਿਰਚਪੁਰ ਦੇ ਪਰਸ਼ੂਰਾਮ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਨੇ ਚੱਪਲ ਬਣਾਉਣ ਦੀ ਟ੍ਰੇਨਿੰਗ ਲਈ। ਇਸ ਤੋਂ ਬਾਅਦ ਚੱਪਲ ਬਣਾਉਣ ਦੀ ਮਸ਼ੀਨ ਲਾਈ ਗਈ।

ਮਿਸ਼ਨ ਤੋਂ ਚੱਪਲ ਬਣਾਉਣ ਲਈ ਕੱਚਾ ਮਾਲ ਉਪਲੱਬਧ ਕਰਾਇਆ ਗਿਆ। ਹੁਣ ਇਹ ਔਰਤਾਂ 4 ਘੰਟੇ ਕੰਮ ਕਰ ਕੇ 100 ਜੋੜੀ ਚੱਪਲਾਂ ਬਣਾ ਰਹੀਆਂ ਹਨ। ਇਹ ਔਰਤਾਂ ਹੁਣ ਰਾਜਸਥਾਨ ਤੋਂ ਸੁੱਕੇ ਮਸਾਲੇ ਖਰੀਦ ਕੇ ਇਨ੍ਹਾਂ ਦੀ ਪਿਸਾਈ ਕਰਦੀਆਂ ਹਨ ਅਤੇ ਇਨ੍ਹਾਂ ਦੀ ਪੈਕਿੰਗ ਕਰ ਕੇ ਵੇਚ ਰਹੀਆਂ ਹਨ। ਇਹ ਮਸਾਲੇ ਸਥਾਨਕ ਪੱਧਰ 'ਤੇ ਚੰਗੇ ਮੁਨਾਫੇ 'ਤੇ ਵੇਚੇ ਜਾ ਰਹੇ ਹਨ। ਬਰਤਨ ਸਾਫ ਕਰਨ ਵਾਲੇ ਜੂਣ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਦੀ ਪੈਕਿੰਗ ਦੀ ਮਸ਼ੀਨ ਲਾ ਕੇ ਉਤਪਾਦਨ ਸ਼ੁਰੂ ਕੀਤਾ ਹੈ ਅਤੇ ਇਸ ਦੀ ਵਿਕਰੀ ਕਰਨ ਦੀ ਕੋਈ ਸਮੱਸਿਆ ਇਨ੍ਹਾਂ ਦੇ ਸਾਹਮਣੇ ਨਹੀਂ ਆ ਰਹੀ ਹੈ।


Tanu

Content Editor

Related News