ਹਰਿਆਣਾ ਦੇ ਸਾਬਕਾ ਮੰਤਰੀ ਰਾਮ ਬਿਲਾਸ ਸ਼ਰਮਾ ਨੂੰ ਟਿਕਟ ਕੱਟਣ ਦਾ ਖ਼ਤਰਾ, ਬੁਲਾਈ ਵਰਕਰਾਂ ਦੀ ਮੀਟਿੰਗ

Friday, Sep 06, 2024 - 12:11 PM (IST)

ਮਹਿੰਦਰਗੜ੍ਹ : ਹਰਿਆਣਾ ਵਿੱਚ ਸਾਬਕਾ ਮੰਤਰੀ ਰਾਮ ਬਿਲਾਸ ਸ਼ਰਮਾ ਨੂੰ ਆਪਣੀ ਹੀ ਟਿਕਟ ਕੱਟਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸ਼ਰਮਾ ਮਹਿੰਦਰਗੜ੍ਹ ਸੀਟ ਤੋਂ ਮਜ਼ਬੂਤ ​​ਦਾਅਵੇਦਾਰ ਹੋਣ ਦੇ ਬਾਵਜੂਦ ਪਾਰਟੀ ਨੇ ਪਹਿਲੀ ਸੂਚੀ 'ਚ ਉਮੀਦਵਾਰ ਦਾ ਐਲਾਨ ਕਰਨ ਦੀ ਬਜਾਏ ਇਸ ਸੀਟ 'ਤੇ ਰੋਕ ਰੱਖੀ। ਰਾਮ ਬਿਲਾਸ ਸ਼ਰਮਾ ਵਲੋਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਕਿ 6 ਸਤੰਬਰ ਨੂੰ ਦੁਪਹਿਰ 12 ਵਜੇ ਜੈਅਰਾਮ ਸਦਨ ਮਹਾਰਾਣਾ ਪ੍ਰਤਾਪ ਚੌਕ 'ਤੇ ਪ੍ਰੋ. ਰਾਮ ਬਿਲਾਸ ਸ਼ਰਮਾ ਆਗਾਮੀ ਚੋਣਾਂ ਲਈ ਆਪਣੇ ਸਮੂਹ ਵਰਕਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਜ਼ਰੂਰੀ ਮੀਟਿੰਗਾਂ ਕਰਨਗੇ।

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਦੱਸ ਦੇਈਏ ਕਿ ਰਾਮ ਬਿਲਾਸ ਸ਼ਰਮਾ ਹਰਿਆਣਾ ਭਾਜਪਾ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਹਨ। ਪਾਰਟੀ ਦੇ ਮਾੜੇ ਦੌਰ 'ਚ ਸ਼ਰਮਾ ਚਾਰ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਦੇ ਸਾਥੀ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੂੰ 67 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਅੰਬਾਲਾ ਕੈਂਟ ਸੀਟ ਤੋਂ ਟਿਕਟ ਮਿਲੀ ਹੈ ਪਰ ਰਾਮ ਬਿਲਾਸ ਸ਼ਰਮਾ ਦਾ ਨਾਂ ਇਸ ਸੂਚੀ ਵਿੱਚ ਨਹੀਂ ਹੈ। ਮਹਿੰਦਰਗੜ੍ਹ ਸੀਟ 'ਤੇ ਇਸ ਵਾਰ ਬਦਲਾਅ ਦੀ ਜ਼ਿਆਦਾ ਚਰਚਾ ਹੈ। ਰਾਮ ਬਿਲਾਸ ਸ਼ਰਮਾ ਤੋਂ ਇਲਾਵਾ ਪਾਰਟੀ ਦੇ ਇਕ ਹੋਰ ਨੇਤਾ ਦੇਵੇਂਦਰ ਯਾਦਵ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਜਿਸ ਕਾਰਨ ਰਾਮ ਬਿਲਾਸ ਸ਼ਰਮਾ ਨੂੰ ਟਿਕਟ ਮਿਲਣ ਦਾ ਖ਼ਤਰਾ ਹੈ। ਰਾਮਬਿਲਾਸ ਸ਼ਰਮਾ 1991 ਅਤੇ 2013 ਵਿੱਚ ਦੋ ਵਾਰ ਪਾਰਟੀ ਪ੍ਰਧਾਨ ਰਹਿ ਚੁੱਕੇ ਹਨ ਅਤੇ 5 ਵਾਰ ਵਿਧਾਇਕ ਬਣੇ ਹਨ।

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

2014 ਵਿੱਚ ਰਾਮ ਬਿਲਾਸ ਸ਼ਰਮਾ ਦੇ ਪਾਰਟੀ ਸੂਬਾ ਪ੍ਰਧਾਨ ਰਹਿੰਦੇ ਹੋਏ ਭਾਜਪਾ ਨੇ ਪਹਿਲੀ ਵਾਰ ਹਰਿਆਣਾ ਵਿੱਚ ਆਪਣੇ ਦਮ 'ਤੇ ਪੂਰੇ ਬਹੁਮਤ ਨਾਲ ਸਰਕਾਰ ਬਣਾਈ ਸੀ। ਉਸ ਸਮੇਂ ਰਾਮ ਬਿਲਾਸ ਸ਼ਰਮਾ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ। ਪਰ ਪਾਰਟੀ ਨੇ ਉਨ੍ਹਾਂ ਦੀ ਦਾਅਵੇਦਾਰੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ ਸੀ। ਹਾਲਾਂਕਿ ਉਹ ਮਨੋਹਰ ਲਾਲ ਖੱਟਰ ਦੀ ਸਰਕਾਰ ਵਿੱਚ ਦੂਜੇ ਸਭ ਤੋਂ ਤਾਕਤਵਰ ਮੰਤਰੀ ਸਨ। 2019 ਦੀਆਂ ਚੋਣਾਂ ਵਿੱਚ ਉਹ ਮਹਿੰਦਰਗੜ੍ਹ ਸੀਟ ਤੋਂ ਕਾਂਗਰਸ ਦੇ ਰਾਓ ਦਾਨ ਸਿੰਘ ਤੋਂ ਹਾਰ ਗਏ। ਰਾਮ ਬਿਲਾਸ ਸ਼ਰਮਾ ਦੀ ਵੀ ਉਮਰ ਕਾਫ਼ੀ ਜ਼ਿਆਦਾ ਹੋ ਗਈ ਹੈ। ਅਜਿਹੇ 'ਚ ਇਸ ਵਾਰ ਉਹ ਆਪਣੇ ਜਾਂ ਆਪਣੇ ਪੁੱਤਰ ਗੌਤਮ ਸ਼ਰਮਾ ਲਈ ਟਿਕਟ ਦਾ ਦਾਅਵਾ ਕਰ ਰਹੇ ਸਨ। ਪਰ ਪਾਰਟੀ ਕਿਸੇ ਹੋਰ ਚਿਹਰੇ ਨੂੰ ਟਿਕਟ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਸੰਭਾਵਨਾ ਦਰਮਿਆਨ ਰਾਮ ਬਿਲਾਸ ਸ਼ਰਮਾ ਨੇ ਟਿਕਟ ਦੇ ਐਲਾਨ ਤੋਂ ਪਹਿਲਾਂ ਵਰਕਰਾਂ ਦੀ ਮੀਟਿੰਗ ਬੁਲਾਈ ਹੈ।

ਇਹ ਵੀ ਪੜ੍ਹੋ ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News