ਹਰਿਆਣਾ: ਜਨਾਨੀ ''ਤੇ ਹਮਲਾ ਕਰਨ ਦੇ ਦੋਸ਼ ''ਚ ਪੁਲਸ ਅਧਿਕਾਰੀ ਗ੍ਰਿਫਤਾਰ
Saturday, Aug 22, 2020 - 07:51 PM (IST)
ਚੰਡੀਗੜ੍ਹ - ਹਰਿਆਣਾ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਕਥਿਤ ਤੌਰ 'ਤੇ ਇੱਕ ਜਨਾਨੀ ਅਤੇ ਇੱਕ ਹੋਰ ਵਿਅਕਤੀ ਦੇ ਪੰਚਕੂਲਾ ਜ਼ਿਲ੍ਹੇ 'ਚ ਸਥਿਤ ਘਰ 'ਚ ਵੜ੍ਹ ਕੇ ਉਨ੍ਹਾਂ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਸ ਜਨਰਲ ਡਾਇਰੈਕਟਰ (ਆਈ.ਜੀ.) ਰੈਂਕ ਦੇ ਇੱਕ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਪਿੰਜੌਰ ਨਿਵਾਸੀ ਦੋ ਲੋਕਾਂ ਦੀ ਵੱਖ-ਵੱਖ ਸ਼ਿਕਾਇਤ ਦੇ ਆਧਾਰ 'ਤੇ ਆਈ.ਜੀ. (ਹੋਮਗਾਰਡਸ) ਹੇਮੰਤ ਕਲਸੋਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਸ ਨੇ ਕਿਹਾ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇੱਕ ਜਨਾਨੀ ਨੇ ਦੋਸ਼ ਲਗਾਇਆ ਕਿ 55 ਸਾਲਾ ਕਲਸੋਂ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੇ ਘਰ 'ਚ ਜ਼ਬਰਦਸਤੀ ਫੜ੍ਹ ਆਇਆ ਅਤੇ ਉਸ ਦੇ ਅਤੇ ਉਸਦੀ ਧੀ ਨਾਲ ਬਦਸਲੂਕੀ ਕੀਤੀ। ਜਨਾਨੀ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਦੀ ਧੀ 'ਤੇ ਵੀ ਹਮਲਾ ਕੀਤਾ। ਦੂਜੀ ਸ਼ਿਕਾਇਤ 'ਚ ਰੱਤਪੁਰ ਨਿਵਾਸੀ ਸਤੇਂਦਰ ਸਿੰਘ ਨੇ ਦੋਸ਼ ਲਗਾਇਆ ਕਿ ਕਲਸੋਂ ਉਨ੍ਹਾਂ ਦੇ ਘਰ 'ਚ ਪਿੱਛਲੀ ਰਾਤ ਨਸ਼ੇ ਦੀ ਹਾਲਤ 'ਚ ਪਹੁੰਚਿਆ ਅਤੇ ਉਨ੍ਹਾਂ 'ਤੇ ਹਮਲਾ ਕੀਤਾ। ਪੁਲਸ ਨੇ ਕਲਸੋਂ 'ਤੇ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ। ਸੀਨੀਅਰ ਪੁਲਸ ਅਧਿਕਾਰੀ ਦਾ ਵਿਵਾਦਾਂ 'ਚ ਰਹਿਣ ਦਾ ਇਤਿਹਾਸ ਹੈ।