ਹਰਿਆਣਾ ’ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ; ਇਕ ਮਜ਼ਦੂਰ ਦੀ ਮੌਤ, 3 ਜ਼ਖ਼ਮੀ

10/03/2022 10:59:24 AM

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ’ਚ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਢਹਿ ਜਾਣ ਕਾਰਨ ਮਲਬੇ ਹੇਠ ਦੱਬਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਲਬੇ ਹੇਠੋਂ ਚਾਰ ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਉਦਯੋਗ ਵਿਹਾਰ ਫੇਜ਼-1 ਇਲਾਕੇ ਵਿੱਚ ਵਾਪਰਿਆ, ਜਦੋਂ 12 ਮਜ਼ਦੂਰ ਇਮਾਰਤ ਨੂੰ ਢਾਹੁਣ ਵਿਚ ਲੱਗੇ ਹੋਏ ਸਨ।

ਇਹ ਵੀ ਪੜ੍ਹੋ- ਪੁਣੇ ’ਚ 90 ਦੇ ਦਹਾਕੇ ’ਚ ਬਣੇ ਪੁਲ ਨੂੰ ਵਿਸਫੋਟਕ ਨਾਲ ਕੀਤਾ ਗਿਆ ਢਹਿ-ਢੇਰੀ, ਜਾਣੋ ਵਜ੍ਹਾ

ਪੁਲਸ ਮੁਤਾਬਕ ਤਿੰਨ ਮੰਜ਼ਿਲਾ ਇਮਾਰਤ ਨੂੰ ਢਾਹੁਣ ਦਾ ਕੰਮ 26 ਸਤੰਬਰ ਤੋਂ ਚੱਲ ਰਿਹਾ ਸੀ ਅਤੇ ਇਮਾਰਤ ਦੀਆਂ ਦੋ ਮੰਜ਼ਿਲਾਂ ਢਾਹ ਦਿੱਤੀਆਂ ਗਈਆਂ ਸਨ। ਇਹ ਹਾਦਸਾ ਪਿਛਲੀ ਬਾਕੀ ਮੰਜ਼ਿਲ ਦੀ ਛੱਤ ਡਿੱਗਣ ਕਾਰਨ ਵਾਪਰਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਸਿਵਲ ਡਿਫੈਂਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਮੇਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ

ਡਿਪਟੀ ਪੁਲਸ ਕਮਿਸ਼ਨਰ ਦੀਪਕ ਸਹਾਰਨ ਨੇ ਕਿਹਾ ਕਿ  ਇਹ ਇਕ ਪੁਰਾਣੀ ਇਮਾਰਤ ਸੀ, ਜਿਸ ਨੂੰ 26 ਸਤੰਬਰ ਤੋਂ ਢਾਹਿਆ ਜਾ ਰਿਹਾ ਸੀ। ਇਹ ਤਿੰਨ ਮੰਜ਼ਿਲ ਉੱਚੀ ਇਮਾਰਤ ਸੀ, ਜਿਸ ’ਚੋਂ ਦੋ ਮੰਜ਼ਿਲਾਂ ਨੂੰ ਢਾਹ ਦਿੱਤਾ ਗਿਆ ਸੀ। ਇਮਾਰਤ ਦਾ ਬਾਕੀ ਹਿੱਸਾ ਡਿੱਗ ਗਿਆ ਸੀ, ਜਿਸ ਦੇ ਮਲਬੇ ਹੇਠਾਂ  ਮਜ਼ਦੂਰ ਫਸ ਗਏ।  ਓਧਰ ਸੂਬਾ ਆਫ਼ਤ ਪ੍ਰਤੀਕਿਰਿਆ ਬਲ (SDRF) ਦੀਆਂ ਟੀਮਾਂ ਵੀ ਬਚਾਅ ਕੰਮ ’ਚ ਮਦਦ ਲਈ ਮੌਕੇ ’ਤੇ ਮੌਜੂਦ ਰਹੀਆਂ, ਜਿਨ੍ਹਾਂ ਨੇ ਬਚਾਅ ਕੰਮ ਸ਼ੁਰੂ ਕੀਤਾ।

 

 


Tanu

Content Editor

Related News