ਜਿੰਨੇ ਸਾਲ ਦੀ ਰੇਪ ਪੀੜਤਾ, ਓਨੇ ਮਹੀਨੇ ''ਚ ਆਏ ਫੈਸਲਾ : ਹਰਸਿਮਰਤ ਬਾਦਲ

12/04/2019 12:33:10 PM

ਨਵੀਂ ਦਿੱਲੀ— ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਗਰੋਂ ਕਤਲ ਕੀਤੇ ਜਾਣ ਦੀ ਘਟਨਾ ਤੋਂ ਦੇਸ਼ ਗੁੱਸੇ ਵਿਚ ਹੈ। ਸੰਸਦ ਤੋਂ ਲੈ ਕੇ ਸੜਕ ਤਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪੀੜਤਾ ਲਈ ਨਿਆਂ ਦੀ ਮੰਗ ਦੇਸ਼ ਦੇ ਕੋਨੇ-ਕੋਨੇ ਤੋਂ ਉਠ ਰਹੀ ਹੈ। ਆਮ ਲੋਕ ਤਾਂ ਸੜਕਾਂ 'ਤੇ ਉਤਰੇ ਹਨ, ਇਸ ਦੇ ਨਾਲ ਹੀ ਸੰਸਦ ਮੈਂਬਰ, ਮੰਤਰੀ ਅਤੇ ਨੇਤਾ ਵੀ ਪੀੜਤਾ ਲਈ ਨਿਆਂ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਹੈ ਕਿ ਪੀੜਤਾ ਦੀ ਜਿੰਨੀ ਉਮਰ ਹੋਵੇ, ਓਨੇ ਮਹੀਨੇ 'ਚ ਫੈਸਲਾ ਸੁਣਾਇਆ ਜਾਣਾ ਚਾਹੀਦਾ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਜੇਕਰ ਪੀੜਤਾ 20 ਸਾਲ ਦੀ ਉਮਰ ਹੋਵੇ ਤਾਂ 20 ਮਹੀਨੇ 'ਚ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ। ਯਾਨੀ ਕਿ ਜਿੰਨੀ ਘੱਟ ਉਮਰ ਦੀ ਪੀੜਤਾ ਹੋਵੇ, ਓਨੇ ਘੱਟ ਸਮੇਂ ਵਿਚ ਉਸ ਨੂੰ ਨਿਆਂ ਮਿਲਣਾ ਚਾਹੀਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਬਲਾਤਕਾਰੀਆਂ ਲਈ ਦਇਆ ਪਟੀਸ਼ਨ ਨਹੀਂ ਹੋਣੀ ਚਾਹੀਦੀ। ਜੇਕਰ ਅਦਾਲਤ ਇਕ ਵਾਰ ਦਰਿੰਦਿਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੰਦੀ ਹੈ ਤਾਂ ਉਨ੍ਹਾਂ ਨੂੰ ਦਇਆ ਪਟੀਸ਼ਨ ਦਾਇਰ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਜਾਣਾ ਚਾਹੀਦਾ।

ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਹੈਦਰਾਬਾਦ 'ਚ 25 ਸਾਲ ਦੀ ਪਸ਼ੂਆਂ ਦੀ ਮਹਿਲਾ ਡਾਕਟਰ ਨਾਲ 4 ਲੋਕਾਂ ਵਲੋਂ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਮਹਿਲਾ ਡਾਕਟਰ ਦੀ ਝੁਲਸੀ ਹੋਈ ਲਾਸ਼ ਬਰਾਮਦ ਕੀਤੀ ਗਈ ਸੀ। ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।


Tanu

Content Editor

Related News