ਦੇਸ਼ ''ਚ ਰਿਕਵਰੀ ਰੇਟ 95 ਫੀਸਦੀ, ਇੰਨੇ ਲੋਕਾਂ ਦਾ ਹੋਵੇਗਾ ਟੀਕਾਕਰਣ : ਹਰਸ਼ਵਰਧਨ

Monday, Dec 21, 2020 - 12:43 PM (IST)

ਦੇਸ਼ ''ਚ ਰਿਕਵਰੀ ਰੇਟ 95 ਫੀਸਦੀ, ਇੰਨੇ ਲੋਕਾਂ ਦਾ ਹੋਵੇਗਾ ਟੀਕਾਕਰਣ : ਹਰਸ਼ਵਰਧਨ

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ਨੀਵਾਰ ਨੂੰ ਜ਼ੋਰ ਦਿੱਤਾ ਕਿ ਸੰਪੂਰਨ ਟੀਚਾ ਆਬਾਦੀ ਨੂੰ ਕਵਰ ਕਰਨ ਲਈ ਇਕ ਤੁਰੰਤ ਕੋਵਿਡ-19 ਟੀਕਾਕਰਣ ਮੁਹਿੰਮ ਦੀ ਜ਼ਰੂਰਤ ਹੈ। ਇਕ ਅਨੁਮਾਨ ਅਨੁਸਾਰ ਅਜਿਹੇ ਲੋਕਾਂ ਦੀ ਗਿਣਤੀ ਕਰੀਬ 30 ਕਰੋੜ ਹੈ। ਹਰਸ਼ਵਰਧਨ ਸ਼ਨੀਵਾਰ ਨੂੰ ਕੋਵਿਡ-19 ਸੰਬੰਧੀ ਉੱਚ ਪੱਧਰੀ ਮੰਤਰੀ ਸਮੂਹ (ਜੀ.ਓ.ਐੱਮ.) ਦੀ 22ਵੀਂ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਬੈਠਕ ਨੂੰ ਸੰਬੋਧਨ ਕੀਤਾ। ਜੀ.ਓ.ਐੱਮ. ਦੀ ਇਹ ਬੈਠਕ ਅਜਿਹੇ ਦਿਨ ਹੋਈ, ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਕੁੱਲ ਗਿਣਤੀ ਇਕ ਕਰੋੜ ਤੋਂ ਵੱਧ ਹੋ ਗਈ। ਉਨ੍ਹਾਂ ਨੇ ਕਿਹਾ, ਭਾਰਤ 'ਚ ਕੋਵਿਡ-19 ਮਹਾਮਾਰੀ ਦੀ ਵਾਧਾ ਦਰ 2 ਫੀਸਦੀ ਤੱਕ ਡਿੱਗ ਗਈ ਹੈ ਅਤੇ ਮੌਤ ਦਰ ਦੁਨੀਆ 'ਚ ਸਭ ਤੋਂ ਘੱਟ 1.45 ਫੀਸਦੀ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਵਿਰੋਧ 'ਚ PM ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਥਾਲੀ ਵਜਾਉਣਗੇ ਕਿਸਾਨ

ਹਰਸ਼ਵਰਧਨ ਨੇ ਕਿਹਾ, ਭਾਰਤ 'ਚ ਮਰੀਜ਼ਾਂ ਦੀ ਸਿਹਤ ਹੋਣ ਦੀ ਦਰ 95.46 ਫੀਸਦੀ ਹੋ ਗਈ ਹੈ, ਜਦੋਂ ਕਿ 10 ਲੱਖ ਨਮੂਨਿਆਂ ਦੇ ਪ੍ਰੀਖਣ ਦੀ ਰਣਨੀਤੀ ਨਾਲ ਸਕਾਰਾਤਮਕ ਦਰ ਘੱਟ ਕੇ 6.25 ਫੀਸਦੀ ਹੋ ਗਈ ਹੈ।'' ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਅਕਤੂਬਰ ਅਤੇ ਨਵੰਬਰ 'ਚ ਤਿਉਹਾਰਾਂ ਦੇ ਬਾਵਜੂਦ ਵਿਆਪਕ ਪ੍ਰੀਖਣ, ਨਿਗਰਾਨੀ ਅਤੇ ਇਲਾਜ ਦੀ ਨੀਤੀ ਕਾਰਨ ਮਾਮਲਿਆਂ'ਚ ਕੋਈ ਨਵਾਂ ਉਛਾਲ ਨਹੀਂ ਦਿੱਸਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉੱਚਿਤ ਕੋਵਿਡ ਰਵੱਈਆ ਬਣਾਏ ਰੱਖਣ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਅਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੀ ਬੈਠਕ 'ਚ ਸ਼ਾਮਲ ਹੋਏ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵਿਨੋਦ ਦੇ ਪਾਲ, ਪ੍ਰਧਾਨ ਮੰਤਰੀ ਦੇ ਸਲਾਹਕਾਰ, ਅਮਰਜੀਤ ਸਿਨਹਾ ਅਤੇ ਭਾਸਕਰ ਖਲਬੇ ਵੀ ਇਸ ਬੈਠਕ 'ਚ ਡਿਜ਼ੀਟਲ ਤਰੀਕੇ 'ਚ ਸ਼ਾਮਲ ਹੋਏ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ
 


author

DIsha

Content Editor

Related News