ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, ਬਣੀ ਇੰਡੀਅਨ ਏਅਰਲਾਈਨਜ਼ 'ਚ ਪਹਿਲੀ ਮਹਿਲਾ CEO

Saturday, Oct 31, 2020 - 12:53 PM (IST)

ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, ਬਣੀ ਇੰਡੀਅਨ ਏਅਰਲਾਈਨਜ਼ 'ਚ ਪਹਿਲੀ ਮਹਿਲਾ CEO

ਨਵੀਂ ਦਿੱਲੀ : ਭਾਰਤੀ ਹਵਾਬਾਜ਼ੀ ਖ਼ੇਤਰ ਵਿਚ ਇਤਿਹਾਸ ਰਚਦੇ ਹੋਏ ਹਰਪ੍ਰੀਤ ਏ. ਡੀ. ਸਿੰਘ ਏਲਾਇੰਸ ਏਅਰ ਦੀ ਪਹਿਲੀ ਸੀ.ਈ.ਓ. ਬੀਬੀ ਨਿਯੁਕਤ ਹੋਈ ਹੈ। ਸਰਕਾਰ ਨੇ ਹਰਪ੍ਰੀਤ ਏ. ਡੀ. ਸਿੰਘ ਨੂੰ ਏਅਰ ਇੰਡੀਆ ਦੀ ਸਹਾਇਕ ਏਲਾਇੰਸ ਏਅਰ ਦੀ ਸੀ.ਈ.ਓ. ਨਿਯੁਕਤ ਕੀਤਾ ਹੈ। ਸਿੰਘ ਇਸ ਸਮੇਂ ਏਅਰ ਇੰਡੀਆ ਦੀ ਐਕਸੀਕਿਊਟਿਵ ਡਾਇਰੈਕਟਰ (ਉਡਾਣ ਸੁਰੱਖਿਆ) ਹੈ। ਏ.ਆਈ. ਦੇ ਸਭ ਤੋਂ ਉੱਤਮ ਕਮਾਂਡਰਾਂ ਵਿਚੋਂ ਇਕ ਕੈਪਟਨ ਨਿਵੇਦਿਤਾ ਭਸੀਨ ਜੋ ਇਸ ਸਮੇਂ ਡ੍ਰੀਮਲਾਇਨਰ ਬੋਇੰਗ 787 ਚਲਾ ਰਹੀ ਹੈ, ਭਸੀਨ ਸਿੰਘ ਦੇ ਸਥਾਨ 'ਤੇ ਏਅਰ ਇੰਡੀਆ ਦੀ ਨਵੀਂ ਐਕਸੀਕਿਊਟਿਵ ਡਾਇਰੈਕਟਰ ਹੋਵੇਗੀ।

ਇਹ ਵੀ ਪੜ੍ਹੋ: ਦੀਵਾਲੀ ਗਿਫ਼ਟ 'ਤੇ ਚੱਲੇਗੀ ਕੋਰੋਨਾ ਦੀ ਕੈਂਚੀ, ਡ੍ਰਾਈ ਫਰੂਟਸ ਦੀ ਬਜਾਏ ਸਸਤੇ ਤੋਹਫ਼ੇ ਲੱਭ ਰਹੀਆਂ ਹਨ ਕੰਪਨੀਆਂ

ਏ.ਆਈ. ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਬੰਸਲ ਨੇ ਸ਼ੁੱਕਰਵਾਰ ਨੂੰ ਇਕ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਸਿੰਘ ਅਗਲੇ ਹੁਕਮਾਂ ਤੱਕ ਏਲਾਇੰਸ ਏਅਰ ਦੇ ਸੀ.ਈ.ਓ. ਦਾ ਅਹੁਦਾ ਸੰਭਾਲੇਗੀ। ਇਸ ਦੇ ਇਲਾਵਾ ਕੈਪਟਨ ਨਿਵੇਦਿਤਾ ਭਸੀਨ ਨੂੰ ਉਨ੍ਹਾਂ ਦੇ ਅਨੁਭਵ ਨੂੰ ਵੇਖਦੇ ਹੋਏ ਕਈ ਹੋਰ ਵਿਭਾਗਾਂ ਦਾ ਮੁਖੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: IPL 2020 : ਕ੍ਰਿਸ ਗੇਲ ਨੇ ਮੈਦਾਨ 'ਚ ਕੀਤੀ ਗਲਤੀ, ਲੱਗਾ ਇੰਨਾ ਜੁਰਮਾਨਾ (ਵੇਖੋ ਵੀਡੀਓ)

ਤੁਹਾਨੂੰ ਦੱਸ ਦੇਈਏ ਕਿ ਏਲਾਇੰਸ ਏਅਰ ਨੂੰ ਫਿਲਹਾਲ ਪੀ.ਐਸ.ਯੂ. ਹੀ ਰਹੇਗੀ, ਅਜੇ ਏਅਰ ਇੰਡੀਆ ਨਾਲ ਇਸ ਨੂੰ ਨਹੀਂ ਵੇਚਿਆ ਜਾਵੇਗਾ। ਜੇਕਰ ਮਹਾਰਾਜਾ ਨੂੰ ਖ਼ਰੀਦਦਾਰ ਮਿਲਦਾ ਹੈ ਅਤੇ ਉਸ ਦਾ ਨਿੱਜੀਕਰਣ ਕੀਤਾ ਜਾਂਦਾ ਹੈ ਤਾਂ ਏਅਰ ਇੰਡੀਆ ਦੇ ਪੁਰਾਣੇ ਬੋਇੰਗ 747 ਨੂੰ ਏਲਾਇੰਸ ਏਅਰ ਵਿਚ ਤਬਦੀਲ ਕੀਤਾ ਜਾਵੇਗਾ, ਜਿਸ ਕੋਲ ਮੌਜੂਦਾ ਸਮੇਂ ਵਿਚ ਟਰਬੋਪ੍ਰਾਪ ਦਾ ਇਕ ਬੇੜਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਧੀ ਬੰਦੂਕਾਂ ਦੀ ਵਿਕਰੀ, ਹਿੰਸਕ ਝੜਪ ਹੋਣ ਦਾ ਖ਼ਦਸ਼ਾ

ਹਰਪ੍ਰੀਤ ਸਿੰਘ ਪਹਿਲੀ ਪਾਇਲਟ ਬੀਬੀ ਹੈ ਜੋ 1988 ਵਿਚ ਏਅਰ ਇੰਡੀਆ ਵੱਲੋਂ ਚੁਣੀ ਗਈ ਸੀ। ਹਾਲਾਂਕਿ ਉਹ ਸਿਹਤ ਕਾਰਣਾਂ ਤੋਂ ਉਡਾਣ ਨਹੀਂ ਭਰ ਸਕੀ ਅਤੇ ਉਡਾਣ ਸੁਰੱਖਿਆ ਦੇ ਖੇਤਰ ਵਿਚ ਬਹੁਤ ਸਰਗਰਮ ਰਹੀ ਹੈ। ਸਿੰਘ ਨੇ ਭਾਰਤੀ ਪਾਇਲਟ ਬੀਬੀ ਐਸੋਸੀਏਸ਼ਨ ਦੀ ਅਗਵਾਈ ਕੀਤੀ ਹੈ, ਜਿੱਥੇ ਭਸੀਨ ਅਤੇ ਹੋਰ ਸੀਨੀਅਰ ਕਮਾਂਡਰ ਬੀਬੀਆਂ ਵਰਗੇ ਕਪਤਾਨ ਕਸ਼ਮਤਾ ਬਾਜਪੇਈ ਨੂੰ ਨਵੇਂ ਪਾਇਲਟ ਰੋਲ ਮਾਡਲ ਦੇ ਰੂਪ ਵਿਚ ਵੇਖਦੇ ਹਨ। ਏਅਰ ਇੰਡਿਆ 1980 ਦੇ ਦਹਾਕੇ ਦੀ ਸ਼ੁਰੂਆਤ ਵਿਚ ਬੀਬੀ ਪਾਇਲਟਾਂ ਨੂੰ ਨਿਯੁਕਤ ਕਰਣ ਵਾਲੀ ਪਹਿਲੀ ਭਾਰਤੀ ਏਅਰਲਾਈਨ ਸੀ। ਕੈਪਟਨ ਸੌਦਾਮਨੀ ਦੇਸ਼ਮੁਖ ਭਾਰਤ ਦੀ ਪਹਿਲੀ  ਕਮਾਂਡਰ ਬੀਬੀ ਸੀ, ਜਦੋਂ ਕਿ ਬੀਬੀ ਪਾਇਲਟਾਂ ਦਾ ਸੰਸਾਰਕ ਔਸਤ 2-3 ਫ਼ੀਸਦੀ ਰਿਹਾ ਹੈ, ਭਾਰਤ 10 ਫ਼ੀਸਦੀ ਤੋਂ ਜ਼ਿਆਦਾ ਰਿਹਾ ਹੈ।

ਇਹ ਵੀ ਪੜ੍ਹੋ: IPL 2020 : ਅੱਜ ਦਿੱਲੀ ਦਾ ਮੁੰਬਈ ਅਤੇ ਬੈਂਗਲੁਰੂ ਦਾ ਹੈਦਰਾਬਾਦ ਨਾਲ ਹੋਵੇਗਾ ਮੁਕਾਬਲਾ


author

cherry

Content Editor

Related News