ਉੱਤਰਾਖੰਡ: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹਰੀਸ਼ ਰਾਵਤ ਨੇ ਕੀਤੀ ਪੂਜਾ, ਬੋਲੇ- ਕੁਝ ਹੀ ਘੰਟਿਆਂ ’ਚ ਸਾਫ਼ ਹੋ ਜਾਵੇਗੀ ਤਸਵੀਰ

Thursday, Mar 10, 2022 - 08:41 AM (IST)

ਉੱਤਰਾਖੰਡ: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹਰੀਸ਼ ਰਾਵਤ ਨੇ ਕੀਤੀ ਪੂਜਾ, ਬੋਲੇ- ਕੁਝ ਹੀ ਘੰਟਿਆਂ ’ਚ ਸਾਫ਼ ਹੋ ਜਾਵੇਗੀ ਤਸਵੀਰ

ਦੇਹਰਾਦੂਨ– ਉੱਤਰਵਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਨੇ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆਪਣੇ ਘਰ ਪੂਜਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਆਪਣੀ ਅਤੇ ਪਾਰਟੀ ਦੀ ਜਿੱਤ ਨੂੰ ਲੈ ਕੇ ਯਕੀਨੀ ਹਾਂ, ਲੋਕ ਕਾਂਗਰਸ ਨੂੰ ਬਹੁਮਤ ਦੇਣਗੇ। ਇਕ-ਦੋ ਘੰਟਿਆਂ ’ਚ ਤਸਵੀਰ ਸਾਫ਼ ਹੋ ਜਾਵੇਗੀ। 

PunjabKesari

ਹਰੀਸ਼ ਰਾਵਤ ਨੇ ਕਿਹਾ ਕਿ ਇਕ ਵਾਰ ਮੈਂ 48 ਸੀਟਾਂ ’ਤੇ ਜਿੱਤ ਦੀ ਗੱਲ ਕਹੀ ਸੀ, ਲਗਭਗ ਓਨੀਆਂ ਹੀ ਸੀਟਾਂ ਆਉਣਗੀਆਂ। ਅਸੀਂ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਹੈ। ਦੱਸ ਦੇਈਏ ਕਿ ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸਿਆਸੀ ਪਾਰਟੀਆਂ ਨੇ ਈ.ਵੀ.ਐੱਮ. ’ਚ ਬੰਦ ਚੋਣ ਨਤੀਜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਬਣਨ ਵਾਲੀ ਸੰਭਾਵਿਤ ਸਥਿਤੀ ਦੇ ਮੱਦੇਨਜ਼ਰ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News