2026 ’ਚ ਰਹੇਗੀ ਛੁੱਟੀਆਂ ਦੀ ਭਰਮਾਰ
Monday, Dec 29, 2025 - 12:49 AM (IST)
ਨਵੀਂ ਦਿੱਲੀ, (ਵਿਸ਼ੇਸ਼)- ਨਵਾਂ ਸਾਲ ਘੁੰਮਣ-ਫਿਰਨ ਵਾਲਿਆਂ ਲਈ ਖਾਸ ਰਹੇਗਾ। ਸਾਲ ਦੀ ਸ਼ੁਰੂਆਤ ਹੀ ਛੁੱਟੀਆਂ ਨਾਲ ਹੋ ਰਹੀ ਹੈ। ਜਨਵਰੀ ਤੋਂ ਦਸੰਬਰ ਤੱਕ ’ਚ ਜੇਕਰ ਵੀਕੈਂਡ ਦੇ ਨਾਲ ਕੁਝ ਰੈਗੂਲਰ ਛੁੱਟੀਆਂ ਨੂੰ ਪਲਾਨ ਕੀਤਾ ਜਾਵੇ ਤਾਂ ਕਰੀਬ 50 ਦਿਨ ਤੱਕ ਦੀਆਂ ਛੁੱਟੀਆਂ ਦਾ ਮਜਾ ਲਿਆ ਜਾ ਸਕਦਾ ਹੈ। 1 ਜਨਵਰੀ ਨੂੰ ਨਿਊ ਯੀਅਰ ਮੌਕੇ ਆਮ ਤੌਰ ’ਤੇ ਦਫਤਰਾਂ ਵਿਚ ਛੁੱਟੀ ਰਹਿੰਦੀ ਹੈ। ਉਥੇ ਹੀ 3 ਅਤੇ 4 ਤਰੀਕ ਨੂੰ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਛੁੱਟੀ ਰਹੇਗੀ । ਇਸ ਤੋਂ ਇਲਾਵਾ 26 ਜਨਵਰੀ ਨੂੰ ਸੋਮਵਾਰ ਆ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਛੁੱਟੀ ਰਹੇਗੀ।
