Hanuman Jayanti 2021: ਇਸ ਦਿਨ ਮਨਾਈ ਜਾਵੇਗੀ ‘ਹਨੂੰਮਾਨ ਜਅੰਤੀ’, ਜਾਣੋ ਸ਼ੁੱਭ ਸਮਾਂ ਤੇ ਇਸ ਦਾ ਮਹੱਤਵ

04/26/2021 3:23:12 PM

ਜਲੰਧਰ (ਬਿਊਰੋ) - ਹਿੰਦੂ ਪੰਚਾਂਗ ਅਨੁਸਾਰ ਹਨੂੰਮਾਨ ਜਯੰਤੀ ਹਰ ਸਾਲ ਚੈਤ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨੀਆ ਤਾਰੀਖ਼ ਨੂੰ ਮਨਾਈ ਜਾਂਦੀ ਹੈ। ਇਸ ਸਾਲ ਇਹ ਤਾਰੀਖ਼ 27 ਅਪ੍ਰੈਲ ਨੂੰ ਮਨਾਈ ਜਾਵੇਗੀ। ਇਸ ਤਾਰੀਖ਼ ਤੋਂ ਇਲਾਵਾ ਕਈ ਥਾਵਾਂ ’ਤੇ ਇਹ ਪੁਰਬ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ਼ ਨੂੰ ਵੀ ਮਨਾਇਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਅੱਜ ਵੀ ਧਰਤੀ ’ਤੇ ਹਨੂੰਮਾਨ ਜੀ ਵਾਸ ਕਰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਨੂੰ ਚਿਰੰਜੀਵੀ ਦਾ ਅਸ਼ੀਰਵਾਦ ਪ੍ਰਾਪਤ ਹੈ। ਮਾਨਤਾ ਅਨੁਸਾਰ ਹਨੂੰਮਾਨ ਜੀ ਨੂੰ ਸੂਰਿਆ ਪੁੱਤਰ ਤੇ ਭਗਵਾਨ ਸ਼ਿਵ ਦਾ ਅਵਤਾਰ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਹਨੂੰਮਾਨ ਜਯੰਤੀ ਦੀ ਤਾਰੀਖ਼, ਸ਼ੁੱਭ ਸਮਾਂ ਤੇ ਮਹੱਤਵ।

ਹਨੂੰਮਾਨ ਜਯੰਤੀ 2021 ਦਾ ਸ਼ੁੱਭ ਸਮਾਂ ਅਤੇ ਤਾਰੀਖ਼ 
ਚੈਤ ਮਹੀਨਾ, ਸ਼ੁਕਲ ਪੱਖ, ਪੂਰਨੀਮਾ ਤਾਰੀਖ਼ 
27 ਅਪ੍ਰੈਲ, ਮੰਗਲਵਾਰ
ਪੂਰਨੀਮਾ ਤਾਰੀਖ਼- 26 ਅਪ੍ਰੈਲ 2021, ਸੋਮਵਾਰ, ਦੁਪਹਿਰ 12.44 ਮਿੰਟ ’ਤੇ
ਪੂਰਨੀਮਾ ਤਾਰੀਖ਼ ਖ਼ਤਮ - 27 ਅਪ੍ਰੈਲ 2021, ਮੰਗਲਵਾਰ, ਰਾਤ 9.01 ਮਿੰਟ ਤੱਕ

ਹਨੂੰਮਾਨ ਜਯੰਤੀ 2021 ਦਾ ਮਹੱਤਵ
ਹਨੂੰਮਾਨ ਜਯੰਤੀ ਦਾ ਦਿਨ ਹਿੰਦੂ ਧਰਮ ’ਚ ਬੇਹੱਦ ਮਹੱਤਵ ਰੱਖਦਾ ਹੈ। ਇਸ ਦਿਨ ਮੰਗਲਵਾਰ ਵੀ ਆ ਰਿਹਾ ਹੈ। ਅਜਿਹੇ ’ਚ ਇਹ ਤਾਰੀਖ਼ ਹੋਰ ਵੀ ਅਹਿਮ ਹੋ ਜਾਂਦੀ ਹੈ। ਇਸ ਦਿਨ ਹਨੂੰਮਾਨ ਜੀ ਦੀ ਪੂਜਾ-ਅਰਚਨਾ ਕਰਨ ਨਾਲ ਵਿਅਕਤੀ ਨੂੰ ਜੀਵਨ ’ਚ ਸਮੱਸਿਆਵਾਂ ਤੋਂ ਮੁਕਤੀ ਤੇ ਸੁੱਖ-ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ’ਚ ਸ਼ਨੀ ਗ੍ਰਹਿ ਦਾ ਅਸ਼ੁੱਭ ਪ੍ਰਭਾਵ ਹੁੰਦਾ ਹੈ ਤਾਂ ਉਸ ਨੂੰ ਵਿਧੀਪੂਰਵਕ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ। ਇਸ ਨਾਲ ਸ਼ਨੀ ਦੇਵ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਨਾਲ ਹੀ ਨਕਾਰਾਤਮਕ ਊਰਜਾ, ਭੂਤ-ਪ੍ਰੇਤ ਜਿਹੀਆਂ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਦਿਨ ਹਨੂੰਮਾਨ ਚਾਲੀਸਾ ਤੇ ਬਜਰੰਗ ਬਾਣ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਇਸ ਨਾਲ ਹਨੂੰਮਾਨ ਜੀ ਜਲਦੀ ਖੁਸ਼ ਹੋ ਜਾਂਦੇ ਹਨ।


rajwinder kaur

Content Editor

Related News