ਸਿਮਰਨਜੀਤ ਮਾਨ ਵਲੋਂ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ’ਤੇ ਹੰਸ ਰਾਜ ਬੋਲੇ- ਅਜਿਹੀ ਨਫ਼ਰਤ ਪੈਦਾ ਨਾ ਕਰੋ

Tuesday, Aug 16, 2022 - 12:51 PM (IST)

ਸਿਮਰਨਜੀਤ ਮਾਨ ਵਲੋਂ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ’ਤੇ ਹੰਸ ਰਾਜ ਬੋਲੇ- ਅਜਿਹੀ ਨਫ਼ਰਤ ਪੈਦਾ ਨਾ ਕਰੋ

ਨਵੀਂ ਦਿੱਲੀ (ਕਮਲ ਕਾਂਸਲ)- ਹਾਲ ਹੀ ’ਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਅੱਤਵਾਦੀ’ ਕਿਹਾ ਸੀ। ਮਾਨ ਦੇ ਇਸ ਬਿਆਨ ਨੂੰ ਲੈ ਕੇ ਸਿਆਸਤ ਭੱਖੀ ਹੋਈ ਹੈ। ਓਧਰ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਵੀ ਅੱਜ ਇਸ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਨਾ ਦਿਓ, ਜਿਸ ਨਾਲ ਕੋਈ ਨਫ਼ਰਤ ਪੈਦਾ ਹੁੰਦੀ ਹੋਵੇ। 

ਇਹ ਵੀ ਪੜ੍ਹੋ- ਹੁਣ ਸਿਮਰਨਜੀਤ ਮਾਨ ਨੇ ਟੀਨਾ ਕਪੂਰ ਵਿਰੁੱਧ ਕਰਵਾਈ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ

ਸਿਮਰਨਜੀਤ ਮਾਨ ਨੂੰ ਲੈ ਕੇ ਹੰਸ ਰਾਜ ਹੰਸ ਨੇ ਕਿਹਾ ਕਿ ਬਸ ਉਨ੍ਹਾਂ ਦਾ ਟੈਸਟ ਕਰਾਉਣਾ ਚਾਹੀਦਾ ਹੈ। ਉਹ ਸਤਿਕਾਰਯੋਗ ਬਜ਼ੁਰਗ ਹਨ, ਮੈਂ ਲਿਹਾਜ਼ ਕਰਦਾ ਹਾਂ। ਮੈਨੂੰ ਤਾਲੀਮ ਨਹੀਂ ਹੈ, ਅਜਿਹੀ ਸਿਆਸਤ ਕਰਨ ਦੀ। ਇਕ ਬੰਦੇ ਨੇ ਕੋਈ ਗੱਲ ਕੀਤੀ ਹੈ, ਆਪਣੇ-ਆਪ ਹੀ ਮਾਲਕ ਉਨ੍ਹਾਂ ਦੀ ਰੂਹ ਨੂੰ ਜਗਾਏਗਾ ਤਾਂ ਪਤਾ ਲੱਗੇਗਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਉੱਥੇ ਵੀ ਸ਼ਹੀਦਾਂ ਦਾ ਸਰਤਾਜ ਹੈ। ਹੰਸ ਰਾਜ ਨੇ ਕਿਹਾ ਕਿ ਮੈਂ ਲੋਕ ਸਭਾ ’ਚ ਇਸ ਬਾਬਤ ਸਿਮਰਨਜੀਤ ਮਾਨ ਨੂੰ ਬੇਨਤੀ ਕਰਾਂਗਾ।

ਇਹ ਵੀ ਪੜ੍ਹੋ- ਮਾਮਲਾ ਸ਼ਹੀਦ ਭਗਤ ਸਿੰਘ ਦੇ ਅਪਮਾਨ ਦਾ, ‘ਮਾਨ ਪਿਓ-ਪੁੱਤਰ ਸਿੱਖ ਕੌਮ ਤੋਂ ਲਿਖਤੀ ’ਤੇ ਮੰਗਣ ਮੁਆਫ਼ੀ’

ਹੰਸ ਰਾਜ ਨੇ ਅੱਗੇ ਕਿਹਾ ਕਿ ਭਗਤ ਸਿੰਘ ਇਕ ਅਜਿਹੀ ਹਸਤੀ ਹਨ, ਜਿਨ੍ਹਾਂ ਨੂੰ ਕੱਲ੍ਹ ਉੱਤਰਾਂਚਲ, ਪੂਰਵਾਂਚਲ, ਬਿਹਾਰ ਦੇ ਸਕੂਲੀ ਬੱਚੇ ਆਖ ਰਹੇ ਸਨ ਕਿ ਤਿਰੰਗਾ ਆਜ਼ਾਦੀ ਦਾ ਪ੍ਰਤੀਕ ਹੈ, ਲੋਕਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ’ਚੋਂ ਇਕ ਹਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਜਿਨ੍ਹਾਂ ਨਾਲ ਸਾਨੂੰ ਬਹੁਤ ਪਿਆਰ ਹੈ। ਹੰਸ ਰਾਜ ਨੇ ਅੱਗੇ ਕਿਹਾ ਕਿ ਹਿੰਦੋਸਤਾਨ ਹੀ ਨਹੀਂ ਪਾਕਿਸਤਾਨ ’ਚ ਵੀ ਉਨ੍ਹਾਂ ਨੂੰ ਲੋਕ ਬਹੁਤ ਪਿਆਰ ਕਰਦੇ ਹਨ। ਗੋਰਿਆਂ ਨੇ ਵੀ ਮੁਆਫ਼ੀ ਮੰਗੀ ਕਿ ਜੋ ਅਸੀਂ ਕੀਤਾ ਉਹ ਗਲਤ ਕੀਤਾ ਹੈ। 

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਬਾਰੇ ਵਿਵਾਦਿਤ ਬਿਆਨ ’ਤੇ ਬੁਰੀ ਤਰ੍ਹਾਂ ਘਿਰੇ ਸਿਮਰਨਜੀਤ ਮਾਨ, ‘ਆਪ’ ਨੇ ਖੋਲ੍ਹਿਆ ਮੋਰਚਾ

ਭਗਤ ਸਿੰਘ ਦਾ ਨਾਂ ਦਿਲਾਂ ’ਤੇ ਲਿਖਿਆ ਹੋਇਆ ਹੈ, ਇਸ ਜਨਮ ’ਚ ਉਸ ਦਾ ਨਾਂ ਨਹੀਂ ਮਿਟ ਸਕਦਾ। ਪੰਜਾਬ ਗੁਰੂਆਂ ਦੇ ਨਾਂ ’ਤੇ ਵੱਸਿਆ ਹੈ। ਗੁਰੂਆਂ ਨੇ ਮੁਹੱਬਤ, ਨਿਮਰਤਾ ਅਤੇ ਆਪਸੀ ਭਾਈਚਾਰੇ ਦਾ ਪੈਗਾਮ ਦਿੱਤਾ ਹੈ। ਆਜ਼ਾਦੀ ਬਿਲਕੁਲ ਨਹੀਂ ਸੀ ਮਿਲਣੀ ਜੇਕਰ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਇਕੱਠੇ ਨਾ ਹੁੰਦੇ।  


author

Tanu

Content Editor

Related News