ਹੰਦਵਾੜਾ ਐਨਕਾਊਂਟਰ ''ਚ ਮਿਲੀ ਵੱਡੀ ਸਫ਼ਲਤਾ, ਟਾਪ ਲਸ਼ਕਰ ਕਮਾਂਡਰ ਹੈਦਰ ਢੇਰ

05/03/2020 3:09:56 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਹੋਏ ਜਿਸ ਐਨਕਾਊਂਟਰ 'ਚ ਫੌਜ ਦੇ 4 ਜਵਾਨ ਅਤੇ ਇਕ ਪੁਲਸ ਕਰਮਚਾਰੀ ਸ਼ਹੀਦ ਹੋਏ ਹਨ, ਉਸ 'ਚ ਲਸ਼ਕਰ ਦੇ 2 ਅੱਤਵਾਦੀ ਵੀ ਮਾਰੇ ਗਏ ਹਨ। ਇਨਾਂ 'ਚੋਂ ਇਕ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਟਾਪ ਕਮਾਂਡਰ ਹੈਦਰ ਦੇ ਤੌਰ 'ਤੇ ਹੋਈ ਹੈ। ਦੂਜੇ ਅੱਤਵਾਦੀ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ। ਜੰਮੂ-ਕਸ਼ਮੀਰ ਪੁਲਸ ਦੇ ਕਸ਼ਮੀਰ ਰੇਂਜ ਦੇ ਆਈ.ਜੀ. ਵਿਜੇ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀ ਘਰ 'ਚ ਲੁੱਕ ਕੇ ਫਾਇਰਿੰਗ ਕਰ ਰਹੇ ਸਨ। ਅੱਤਵਾਦੀਆਂ ਨੇ ਘਰ 'ਚ ਕਈ ਲੋਕਾਂ ਨੂੰ ਬੰਧਕ ਬਣਾ ਰੱਖਿਆ ਸੀ। ਫੌਜ ਨੂੰ ਜਾਣਕਾਰੀ ਮਿਲਣ 'ਤੇ ਰਾਸ਼ਟਰੀ ਰਾਈਫਲਜ਼ ਦੇ ਕਰਨਲ ਆਸ਼ੂਤੋਸ਼ ਸ਼ਰਮਾ ਮੇਜਰ ਅਨੁਜ ਸੂਦ ਨਾਇਕ ਰਾਜੇਸ਼ ਅਤੇ ਲਾਂਸ ਨਾਇਕ ਦਿਨੇਸ਼ ਘਰ 'ਚ ਦਾਖਲ ਹੋਏ। ਉਨਾਂ ਨਾਲ ਜੰਮੂ-ਕਸ਼ਮੀਰ ਪੁਲਸ ਦੇ ਇਕ ਸਬ ਇੰਸਪੈਕਟਰ ਸ਼ਕੀਲ ਕਾਜੀ ਵੀ ਸਨ। ਅੱਤਵਾਦੀਅਂ ਨਾਲ ਚੱਲੇ ਲੰਬੇ ਮੁਕਾਬਲੇ 'ਚ ਕਰਨਲ ਸਮੇਤ ਸਾਰੇ ਜਵਾਨ ਸ਼ਹੀਦ ਹੋ ਗਏ।

ਹਾਲਾਂਕਿ ਜਾਂਬਾਜ਼ਾਂ ਨੇ ਸ਼ਹਾਦਤ ਤੋਂ ਪਹਿਲਾਂ ਨਾਗਰਿਕਾਂ ਨੂੰ ਘਰੋਂ ਸੁਰੱਖਿਅਤ ਕੱਢ ਲਿਆ ਸੀ ਪਰ ਖੁਦ ਦੇਸ਼ ਲਈ ਕੁਰਬਾਨ ਹੋ ਗਏ। ਹੰਦਵਾੜਾ ਦੇ ਚਾਂਜਮੁੱਲਾ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਦੇਰ ਰਾਤ ਇਕ ਜੁਆਇੰਟ ਆਪਰੇਸ਼ਨ ਚਲਾਇਆ ਸੀ। ਇਸ 'ਚ ਫੌਜ ਦੀ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਸ ਦੇ ਜਵਾਨ ਸ਼ਾਮਲ ਹੋਏ ਸਨ। ਹੰਦਵਾੜਾ ਐਨਕਾਊਂਟਰ 'ਚ ਅੱਤਵਾਦੀਆਂ ਨੂੰ ਢੇਰ ਕਰਨ ਨਾਲ ਸ਼ਹੀਦ ਹੋਏ ਕਰਨਲ ਆਸ਼ੂਤੋਸ਼ ਸ਼ਰਮਾ 21 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਸਨ। ਕਰਨਲ ਸ਼ਰਮਾ 2-2 ਵਾਰ ਵੀਰਤਾ ਮੈਡੀਲਜ਼ ਨਾਲ ਸਨਮਾਨਤ ਹੋ ਚੁਕੇ ਸਨ। ਉਨਾਂ ਨੂੰ ਕਾਊਂਟਰ-ਟੈਰਰਿਜ਼ਮ ਆਪਰੇਸ਼ਨਜ਼ 'ਚ ਮਹਾਰਤ ਹਾਸਲ ਸੀ। ਗਾਰਡਸ ਰੈਜੀਮੈਂਟ ਤੋਂ ਆਉਣ ਵਾਲ ਕਰਨਲ ਸ਼ਰਮਾ ਲੰਬੇ ਸਮੇਂ ਤੋਂ ਕਸ਼ਮੀਰ ਘਾਟੀ 'ਚ ਤਾਇਨਾਤ ਸੀ। ਬਤੌਰ ਕਮਾਂਡਿੰਗ ਅਫ਼ਸਰ, ਆਪਣੀ ਬਹਾਦਰੀ ਲਈ ਕਰਨਲ ਸ਼ਰਮਾ ਨੂੰ ਸੈਨਾ ਮੈਡਲ ਮਿਲਿਆ ਸੀ।


DIsha

Content Editor

Related News