ਸੁਪਰੀਮ ਕੋਰਟ ਵਲੋਂ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਹਥਕੜੀ ਚੋਣ ਨਿਸ਼ਾਨ ਦੇਣ ਦੀ ਪਟੀਸ਼ਨ ਖਾਰਜ

Friday, Feb 02, 2024 - 06:46 PM (IST)

ਸੁਪਰੀਮ ਕੋਰਟ ਵਲੋਂ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਹਥਕੜੀ ਚੋਣ ਨਿਸ਼ਾਨ ਦੇਣ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਲਈ ਹਥਕੜੀ ਚੋਣ ਨਿਸ਼ਾਨ ਦੇਣ ਦੀ ਅਪੀਲ ਵਾਲੀ ਇਕ ਜਨਹਿੱਤ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜੱਜ ਜੇ.ਬੀ. ਪਾਰਦੀਵਾਲਾ ਅਤੇ ਜੱਜ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਇਹ ਨੀਤੀਗਤ ਮਾਮਲਾ ਹੈ ਅਤੇ ਇਹ ਇਸ 'ਤੇ ਸੁਣਵਾਈ ਕਰਨ ਦੀ ਇਛੁੱਕ ਨਹੀਂ ਹੈ।

ਇਹ ਵੀ ਪੜ੍ਹੋ : ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ITI ਦਾ ਵਿਦਿਆਰਥੀ ਬਣਿਆ ਤਸਕਰ, ਪਹੁੰਚਿਆ ਜੇਲ੍ਹ

ਬੈਂਚ ਨੇ ਕਿਹਾ,''ਅਸੀਂ ਇਹ ਕਿਵੇਂ ਕਰ ਸਕਦੇ ਹਾਂ। ਇਹ ਨੀਤੀਗਤ ਮੁੱਦਾ ਹੈ। ਅਸੀਂ ਉਨ੍ਹਾਂ ਨੂੰ ਹਥਕੜੀ  ਵਾਲਾ ਚੋਣ ਨਿਸ਼ਾਨ ਰੱਖਣ ਲਈ ਨਹੀਂ ਕਹਿ ਸਕਦੇ। ਤੁਸੀਂ ਇਸ ਨੂੰ ਵਾਪਸ ਲਵੋ।'' ਬੈਂਚ ਦੇ ਮਾਮਲੇ 'ਤੇ ਸੁਣਵਾਈ ਦੀ ਇੱਛਾ ਨਾ ਜ਼ਾਹਰ ਕਰਨ 'ਤੇ ਵਕੀਲ ਨੇ ਮਾਮਲਾ ਵਾਪਸ ਲੈ ਲਿਆ। ਸੁਪਰੀਮ ਕੋਰਟ ਸੁਧੀਰ ਨਾਮੀ ਵਿਅਕਤੀ ਵਲੋਂ ਦਾਖ਼ਲ ਇਕ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰ ਹੀ ਸੀ, ਜਿਸ 'ਚ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਲਈ ਹਥਕੜੀ ਚੋਣ ਨਿਸ਼ਾਨ ਦੇਣ ਦੀ ਅਪੀਲ ਕੀਤੀ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News