ਮਹਿਲਾ ਨੇ ਵਿਅਕਤੀ ਦਾ ਅੱਧਾ ਸਿਰ ਮੁੰਡਵਾ, ਸਕਰਟ ਪਵਾ ਕੱਢਿਆ ਜਲੂਸ(ਵੀਡੀਓ)

Tuesday, Jul 18, 2017 - 10:18 AM (IST)

ਮਹਿਲਾ ਨੇ ਵਿਅਕਤੀ ਦਾ ਅੱਧਾ ਸਿਰ ਮੁੰਡਵਾ, ਸਕਰਟ ਪਵਾ ਕੱਢਿਆ ਜਲੂਸ(ਵੀਡੀਓ)

ਨਵੀਂ ਦਿੱਲੀ — ਕਰਨਾਟਕ ਦੇ ਵਿਜੈਪੁਰਾ ਵਿਚ ਇਕ ਵਿਅਕਤੀ ਨੂੰ ਮਹਿਲਾ ਨਾਲ ਦੁਰਵਿਹਾਰ ਕਰਨਾ ਮਹਿੰਗਾ ਪਿਆ। ਦਰਅਸਲ ਇਕ ਮਹਿਲਾ ਨੂੰ ਛੇੜਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਭੀੜ ਵਿਚ ਸਕਰਟ ਪਾ ਕੇ ਘੁਮਾਇਆ ਗਿਆ। ਮਹਿਲਾ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਉਸ ਵਿਅਕਤੀ ਨੂੰ ਗੰਜਾ ਕਰਕੇ ਢੋਲ ਨਗਾੜਿਆਂ ਦੇ ਨਾਲ ਸਾਰੇ ਪਿੰਡ ਵਿਚ ਘੁਮਾਇਆ। ਉਸਨੂੰ ਔਰਤਾਂ ਦੇ ਕੱਪੜੇ ਪਾ ਕੇ ਕੁੱਟਮਾਰ ਵੀ ਕੀਤੀ।


ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਛੇੜਛਾੜ ਦੇ ਦੋਸ਼ੀ ਵਿਅਕਤੀ ਨੂੰ ਪਹਿਲਾ ਬਿਠਾ ਕੇ ਉਸਦੇ ਅੱਧੇ ਸਿਰ ਨੂੰ ਗੰਜਾ ਕੀਤਾ ਗਿਆ ਫਿਰ ਉਸਨੂੰ ਲਹਿੰਗਾ ਪਾ ਕੇ ਸਾਰੇ ਪਿੰਡ ਵਿਚ ਘੁਮਾਇਆ ਗਿਆ। ਉਸਦੇ ਗਲੇ ਵਿਚ ਜੁੱਤੀਆਂ ਦੀ ਹਾਰ ਪਾ ਕੇ ਢੋਲ ਵਜਾ ਕੇ ਸਾਰੇ ਪਿੰਡ 'ਚ ਘੁਮਾਇਆ।
 


Related News