ਸੰਜੇ ਰਾਊਤ ਦੇ ਬਿਆਨ ਨਾਲ ਹਾਜੀ ਮਸਤਾਨ ਦੀ ਬੇਟੀ ਵੀ ਨਾਰਾਜ਼, ਨੇਤਾਵਾਂ ਨੂੰ ਦਿੱਤੀ ਨਸੀਹਤ

01/17/2020 7:10:17 PM

ਮੁੰਬਈ — ਸ਼ਿਵ ਸੇਨਾ ਆਗੂ ਸੰਜੇ ਰਾਊਤ ਦੇ ਅੰਡਰਵਰਲਡ ਡਾਨ ਕਰੀਮ ਲਾਲਾ ਨਾਲ ਇੰਦਰਾ ਗਾਂਧੀ ਦੀ ਮੁਲਾਕਾਤ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਪੈਦਾ ਹੋਇਆ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਊਤ ਨੇ ਹਾਲਾਂਕਿ ਇਸ ਮਾਮਲੇ 'ਚ ਇਹ ਕਬਿੰਦੇ ਹੋਏ ਮੁਆਫੀ ਮੰਗ ਲਈ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਇਰਾਦਾ ਇੰਦਰਾ ਗਾਂਧੀ ਨੂੰ ਗਲਤ ਠਹਿਰਾਉਾ ਨਹੀਂ ਸੀ ਪਰ ਉਨ੍ਹਾਂ ਦਾ ਵਿਰੋਧ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਹੁਣ ਮੁੰਬਈ 'ਚ ਕਦੇ ਅੰਡਰਵਰਲਡ ਡਾਨ ਦੇ ਤੌਰ 'ਤੇ ਜਾਣੇ ਜਾਨ ਵਾਲੇ ਹਾਜੀ ਮਸਤਾਨ ਦੀ ਬੇਟੀ ਸ਼ਮਸ਼ਾਦ ਆਪਾ ਨੇ ਇਕ ਬਿਆਨ ਜਾਰੀ ਕਰ ਕਿਹਾ ਹੈ ਕਿ ਸ਼ਿਵ ਸੇਨਾ ਨੇਤਾ ਨੇ ਉਨ੍ਹਾਂ ਲੋਕਾਂ ਬਾਰੇ ਟਿੱਪਣੀ ਕੀਤੀ ਹੈ, ਜੋ ਇਸ ਦੁਨੀਆ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਆਖਿਰ ਅਜਿਹੇ ਲੋਕਾਂ ਬਾਰੇ ਬਿਆਨਬਾਜੀ ਦਾ ਕੀ ਮਤਲਬ ਹੈ, ਜੋ ਇਸ ਦੁਨੀਆ 'ਚ ਨਹੀਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਹੁਣ ਇਸ ਦੁਨੀਆ 'ਚ ਨਹੀਂ ਹਨ, ਉਨ੍ਹਾਂ ਖਿਲਾਫ ਕਿਸੇ ਤਰ੍ਹਾਂ ਦੀ ਬਿਆਨਬਾਜੀ ਨਾ ਕਰਨ।
ਇਸ ਤੋਂ ਪਹਿਲਾਂ ਹਾਜੀ ਮਸਤਾਨ ਦੇ ਗੋਦ ਲਏ ਬੇਟੇ ਸੁੰਦਰ ਸ਼ੇਖਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਸੰਜੇ ਰਾਊਤ ਨੇ ਕੁਝ ਵੀ ਗਲਤ ਨਹੀਂ ਕਿਹਾ ਹੈ। ਸਾਬਕਾ ਪੀ.ਐੱਮ. ਇੰਦਰਾ ਗਾਂਧੀ ਜਦੋਂ ਕਦੇ ਮੁੰਬਈ 'ਚ ਹੋਣ ਵਾਲੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਜਾਂਦੀ ਸੀ ਤਾਂ ਕਰੀਮ ਲਾਲਾ ਨੂੰ ਮਿਲਦੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਸਮੇਂ ਕਈ ਅਭਿਨੇਤਾ ਵੀ ਕਰੀਮ ਲਾਲਾ ਅਤੇ ਹਾਜੀ ਮਸਤਾਨ ਨੂੰ ਮਿਲਣ ਲਈ ਜਾਂਦੇ ਸੀ।


Inder Prajapati

Content Editor

Related News