ਲਖਨਊ: ਹਜਰਤਗੰਜ 'ਚ ਡਿੱਗੀ 3 ਮੰਜ਼ਿਲਾ ਇਮਾਰਤ

08/21/2018 10:49:12 AM

ਲਖਨਊ— ਉੱਤਰ ਪ੍ਰਦੇਸ਼ 'ਚ ਲਖਨਊ ਜ਼ਿਲੇ ਦੇ ਹਜਰਤਗੰਜ ਇਲਾਕੇ 'ਚ ਇਕ ਵੱਡਾ ਹਾਦਸਾ ਹੋ ਗਿਆ, ਜਿੱਥੇ ਇਕ ਪੁਰਾਣੀ 3 ਮੰਜ਼ਿਲਾ ਇਮਾਰਤ ਡਿੱਗ ਗਈ। ਇਮਾਰਤ ਦੇ ਡਿੱਗਣ ਕਾਰਨ ਕਈ ਗੱਡੀਆਂ ਮਲਬੇ ਦੇ ਹੇਠਾਂ ਕਈ ਦਬ ਗਈਆਂ। ਹੁਣ ਪੂਰੀ ਇਮਾਰਤ ਦੇ ਡਿੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਮਾਰਤ ਕੋਲੋਂ ਵਾਲੇ ਰਾਸਤੇ ਨੂੰ ਸਾਵਧਾਨੀ ਦੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। 
ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਦੀ ਸ਼ਾਮ ਨੂੰ ਅਸ਼ੋਕ ਰਸਤੇ 'ਤੇ ਸਥਿਤ ਇਕ ਪੁਰਾਣੀ ਅਤੇ ਖਸਤਾ ਇਮਾਰਤ 'ਚ ਹੋਇਆ, ਜਿਸ ਸਮੇਂ ਇਹ ਹਾਦਸਾ ਹੋਇਆ। ਉਸ ਸਮੇਂ ਉਹ ਇਕ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਪੀ ਰਹੇ ਇਕ ਦਰਜਨ ਲੋਕਾਂ ਦੀਆਂ ਗੱਡੀਆਂ ਇਮਾਰਤ ਦਾ ਹਿੱਸਾ ਡਿੱਗਣ ਨਾਲ ਮਲਬੇ 'ਚ ਦਬ ਗਈ। ਇਮਾਰਤ ਦਾ ਬਾਕੀ ਹਿੱਸਾ ਵੀ ਡਿੱਗ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸਿਕੰਦਰਬਾਗ ਰੋਡ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। 
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਆਈ. ਜੀ. ਏ. ਡੀ. ਜੀ. ਮੌਕੇ 'ਤੇ ਪਹੁੰਚ ਗਏ. ਭਾਰੀ ਸੰਖਿਆਂ 'ਚ ਪਹੁੰਚੇ ਪੁਲਸ ਬਲ ਨੇ ਲੋਕਾਂ ਦੀ ਭੀੜ ਨੂੰ ਉੱਥੋਂ ਹਟਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ 1948 'ਚ ਬਣੀ ਹੋਈ ਹੈ ਕਿ ਇਹ ਇਮਾਰਤ 1948 'ਚ ਬਣੀ ਹੋਈ ਹੈ, ਜਿਸ ਦੇ ਮਾਲਿਕ ਵੇਦ ਪ੍ਰਕਾਸ਼ ਨਾਰੰਗ ਹੈ। ਕਾਰਨਰ 'ਚ ਬਣੀ ਇਸ ਇਮਾਰਤ 'ਚ ਸਿਰਫ 7 ਦੁਕਾਨਾਂ ਹਨ।


Related News