ਹਾਫਿਜ਼ ਸਈਦ ਤੋਂ ਅੱਤਵਾਦ ਦੇ ਦੋਸ਼ ਹਟਾਉਣ ਦੀ ਹੋਵੇਂ ਨਿੰਦਾ

10/17/2017 5:43:27 AM

ਨਵੀਂ ਦਿੱਲੀ— ਭਾਰਤ ਨੇ ਮੁੰਬਈ 'ਤੇ 2008 ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਮੁੱਖ ਸਾਜਿਸ਼ਕਰਤਾ ਹਾਫਿਜ਼ ਸਈਦ ਖਿਲਾਫ ਅੱਤਵਾਦ ਦਾ ਦੋਸ਼ ਹਟਾਏ ਜਾਣ ਨੂੰ ਨਿੰਦਣਯੋਗ ਕਿਹਾ ਹੈ। ਭਾਰਤ ਨੇ ਕਿਹਾ ਕਿ ਨਿਸ਼ਾਨਬੱਧ ਅੱਤਵਾਦੀ ਖਿਲਾਫ ਪ੍ਰਭਾਵੀ ਕਾਰਵਾਈ ਕਰਨ ਦੀ ਆਪਣੀ ਅੰਤਰਰਾਸ਼ਟਰੀ ਜਵਾਬਦੇਹੀ ਨਿਭਾਉਣ ਤੋਂ ਪਾਕਿਸਤਾਨ ਖੁੰਝ ਗਿਆ ਹੈ। ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਸੂਤਰ ਨੇ ਕਿਹਾ, 'ਇਹ ਹੈਰਾਨੀਜਨਕ ਹੈ ਕਿ ਅੱਤਵਾਦੀ ਸੰਗਠਨ ਦੀ ਅਗਵਾਈ ਅਤੇ ਸੰਚਾਲਨ ਲਈ ਮੁਕੱਦਮਾ ਚਲਾਉਣ ਦੀ ਥਾਂ ਪਾਕਿਸਤਾਨ ਨੇ ਸਈਦ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਨਾਂ 'ਤੇ ਸਿਰਫ ਨਜ਼ਰਬੰਦ ਕਰ ਰੱਖਿਆ ਹੈ। ਅਜਿਹੇ ਕਦਮ ਦੀ ਹਰ ਪਾਸਿਓ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਸਈਦ ਅਤੇ ਉਸਦੇ ਸੰਗਠਨ ਜਮਾਤ-ਉਦ-ਦਾਅਵੇ ਖਿਲਾਫ ਅੱਤਵਾਦ ਦਾ ਦੋਸ਼ ਵਾਪਸ ਲੈ ਲਿਆ ਹੈ। ਇਸ ਕਦਮ ਨਾਲ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਭਾਰਤ ਵੱਲੋਂ ਅੱਤਵਾਦੀ ਕਰਾਰ ਦਿੱਤੇ ਗਏ ਸਈਦ ਦੀ ਰਿਹਾਈ ਦਾ ਰਸਤਾ ਸਾਫ ਕਰ ਦਿੱਤਾ ਹੈ।


Related News