ਪ੍ਰੇਮਿਕਾ ਦਾ ਕ.ਤ.ਲ ਕਰ ਲਾ.ਸ਼ DM ਦੀ ਰਿਹਾਇਸ਼ ਦੇ ਕਰੀਬ ਦਫ਼ਨਾਈ, ਜਿਮ ਟ੍ਰੇਨਰ ਗ੍ਰਿਫ਼ਤਾਰ

Sunday, Oct 27, 2024 - 04:42 PM (IST)

ਪ੍ਰੇਮਿਕਾ ਦਾ ਕ.ਤ.ਲ ਕਰ ਲਾ.ਸ਼ DM ਦੀ ਰਿਹਾਇਸ਼ ਦੇ ਕਰੀਬ ਦਫ਼ਨਾਈ, ਜਿਮ ਟ੍ਰੇਨਰ ਗ੍ਰਿਫ਼ਤਾਰ

ਕਾਨਪੁਰ (ਭਾਸ਼ਾ)- ਜਿਮ ਟ੍ਰੇਨਰ ਨੂੰ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਦੀ ਰਿਹਾਇਸ਼ (ਕੈਂਪ ਦਫ਼ਤਰ) ਨੇੜੇ ਦਫ਼ਨਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਪੂਰੀ ਵਾਰਦਾਤ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਹੈ। ਪੁਲਸ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਹਿਚਾਣ ਰਾਏਪੁਰਵਾ ਵਾਸੀ ਵਿਮਲ ਸੋਨੀ ਵਜੋਂ ਹੋਈ ਹੈ, ਜਿਸ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ। ਮ੍ਰਿਤਕਾ ਪਹਿਲਾਂ ਤੋਂ ਹੀ ਵਿਆਹੁਤਾ ਸੀ ਅਤੇ ਦੋਸ਼ੀ ਦਾ ਵਿਆਹ ਤੈਅ ਹੋਣ ਤੋਂ ਪਰੇਸ਼ਾਨ ਸੀ। ਪੁਲਸ ਅਨੁਸਾਰ ਦੋਸ਼ੀ ਨੇ ਲਾਸ਼ ਨੂੰ ਦਫਨਾਉਣ ਲਈ ਜਗ੍ਹਾ ਦੀ ਚੋਣ ‘ਦ੍ਰਿਸ਼ਮ’ ਫਿਲਮ ਤੋਂ ਪ੍ਰੇਰਿਤ ਹੋ ਕੇ 'ਵੀਵੀਆਈਪੀ' ਖੇਤਰ 'ਚ ਕੀਤੀ, ਜਿਸ 'ਚ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਜੱਜਾਂ ਦੀਆਂ ਸਰਕਾਰੀ ਰਿਹਾਇਸ਼ਾਂ ਸ਼ਾਮਲ ਹਨ। ਮ੍ਰਿਤਕ ਔਰਤ ਦੀ ਪਛਾਣ 32 ਸਾਲਾ ਏਕਤਾ ਗੁਪਤਾ ਵਜੋਂ ਹੋਈ ਹੈ। ਪੂਰਬੀ ਜ਼ੋਨ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀਸੀਪੀ) ਸ਼ਰਵਣ ਕੁਮਾਰ ਸਿੰਘ ਨੇ ਕਿਹਾ ਕਿ ਪੁਲਸ ਨੇ ਵਿਮਲ ਸੋਨੀ ਨੂੰ ਸ਼ਨੀਵਾਰ ਨੂੰ ਕਾਨਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਤੋਂ ਉੱਚਿਤ ਪੁੱਛਗਿੱਛ ਕੀਤੀ ਗਈ।

ਡੀਸੀਪੀ ਨੇ ਦੱਸਿਆ ਕਿ ਸ਼ੁਰੂ 'ਚ ਉਸ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬਾਅਦ 'ਚ ਡੂੰਘਾਈ ਨਾਲ ਪੁੱਛ-ਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਸਵੀਕਾਰ ਕੀਤਾ ਕਿ ਏਕਤਾ ਗੁਪਤਾ ਨੂੰ ਉਸ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਉਸ ਦਾ ਵਿਆਹ ਤੈਅ ਹੋਣ ਤੋਂ ਪਰੇਸ਼ਾਨ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ 24 ਜੂਨ ਨੂੰ ਵਿਮਲ ਨੇ ਸਿਵਲ ਲਾਈਨਜ਼ ਤੋਂ ਏਕਤਾ ਨੂੰ ਵਿਆਹ ਦੇ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਕਰਨ ਲਈ ਕਾਰ 'ਚ ਬਿਠਾ ਨਾਲ ਲੈ ਗਿਆ। ਵਿਆਹ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਵਿਮਲ ਨੇ ਕਬੂਲ ਕੀਤਾ ਕਿ ਉਸ ਨੇ ਉਸ ਦੇ ਗਲੇ 'ਤੇ ਇਕ ਮੁੱਕਾ ਮਾਰਿਆ ਸੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਡੀਸੀਪੀ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ 'ਚ ਕਥਿਤ ਦੇਰੀ ਨੂੰ ਲੈ ਕੇ ਪੁਲਸ ਦਾ ਬਚਾਅ ਕਰਦੇ ਹੋਏ ਕਿਹਾ ਕਿ ਸੋਨੀ ਦਾ ਪਤਾ ਲਗਾਉਣਾ ਮੁਸ਼ਕਲ ਸੀ, ਕਿਉਂਕਿ ਉਹ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਦਾ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਫਿਲਮ 'ਦ੍ਰਿਸ਼ਯਮ' ਨਾਲ ਮਿਲਦਾ-ਜੁਲਦਾ ਹੈ, ਜਿਸ ਤੋਂ ਪ੍ਰੇਰਿਤ ਹੋ ਕੇ ਦੋਸ਼ੀ ਨੇ ਕਤਲ ਦੀ ਯੋਜਨਾ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ। ਪੁਲਸ ਅਨੁਸਾਰ ਦੋਸ਼ੀ ਨੇ ਘਟਨਾ ਵਾਲੀ ਥਾਂ ਨੇੜੇ ਕਰੀਬ ਅੱਠ ਫੁੱਟ ਡੂੰਘਾ ਟੋਆ ਪੁੱਟ ਕੇ ਲਾਸ਼ ਨੂੰ ਉਸ 'ਚ ਦਫਨਾਇਆ। ਪੁਲਸ ਮਾਮਲੇ 'ਚ ਅਗਾਊਂ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News