ਗੁਟਖਾ ਕਾਰੋਬਾਰੀ ਤੇ ਬਿਲਡਰ ਦੀ 61 ਕਰੋੜ ਦੀ ਜਾਇਦਾਦ ਜ਼ਬਤ

Friday, Jan 12, 2018 - 12:26 AM (IST)

ਗੁਟਖਾ ਕਾਰੋਬਾਰੀ ਤੇ ਬਿਲਡਰ ਦੀ 61 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ— ਆਮਦਨ ਕਰ ਵਿਭਾਗ ਨੇ ਦਿੱਲੀ ਸਾਊਥ ਐਕਸਟੈਂਸ਼ਨ ਵਿਖੇ ਇਕ ਗੁਟਖਾ ਕਾਰੋਬਾਰੀ ਅਤੇ ਬਿਲਡਰ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ ਹੈ। ਇਸ ਛਾਪੇਮਾਰੀ ਵਿਚ ਗਹਿਣਿਆਂ ਸਮੇਤ 20 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਇਸ ਛਾਪੇਮਾਰੀ ਕਾਰਨ ਆਮਦਨ ਕਰ ਵਿਭਾਗ ਨੇ ਕੁਲ ਮਿਲਾ ਕੇ 61 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਛਾਪੇਮਾਰੀ ਦੌਰਾਨ ਸੋਨੇ ਦੇ ਬਿਸਕੁਟ ਅਤੇ 9.5 ਕਰੋੜ ਦੇ ਗਹਿਣੇ ਵੀ ਮਿਲੇ ਹਨ। ਇਸ ਤੋਂ ਪਹਿਲਾਂ ਵੀ ਆਮਦਨ ਕਰ ਵਿਭਾਗ ਨੇ 41 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਨਫੋਰੋਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕਰਦਿਆਂ ਦੇਸ਼ ਦੇ ਕਈ ਹਿੱਸਿਆਂ ਵਿਚ 100 ਕਰੋੜ ਤੋਂ ਵੱਧ ਦੀ ਜਾਇਦਾਦ ਨੂੰ ਜ਼ਬਤ ਕੀਤਾ ਸੀ। 


Related News