11ਵੀਂ ਮੰਜ਼ਲ ਤੋਂ ਛਾਲ ਮਾਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਬੁਆਏਜ਼ ਲਾਕਰ ਰੂਮ ਮਾਮਲੇ ''ਚ ਚੱਲ ਰਹੀ ਸੀ ਜਾਂਚ

05/07/2020 11:53:04 AM

ਗੁਰੂਗ੍ਰਾਮ- ਗੁਰੂਗ੍ਰਾਮ ਦੀ ਪਾਸ਼ ਡੀ.ਐੱਲ.ਐੱਫ. ਫੇਜ਼ 5 ਦੀ ਕਾਰਟਨ ਐਸਟੇਟ ਸੋਸਾਇਟੀ 'ਚ ਸੋਮਵਾਰ ਦੇਰ ਰਾਤ ਸ਼ੱਕੀ ਹਾਲਤ 'ਚ 12ਵੀਂ ਜਮਾਤ ਦੇ ਵਿਦਿਆਰਥੀ ਨੇ 11ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਮਾਮਲੇ 'ਚ ਮ੍ਰਿੁਤਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਕਰ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਜਾਣਕਾਰੀ ਅਨੁਸਾਰ ਪੁਲਸ ਬੁਆਏਜ਼ ਲਾਕਰ ਰੂਮ ਚੈਟ ਮਾਮਲੇ 'ਚ ਉਸ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ। ਦਿੱਲੀ ਪੁਲਸ ਦੀ ਸਾਈਬਰ ਸੈੱਲ ਇਸ ਮਾਲੇ ਦੀ ਜਾਂਚ ਕਰ ਰਹੀ ਹੈ। ਸੀ। ਦਰਅਸਲ ਬੀਤੀ 4 ਮਈ ਨੂੰ ਫਲੈਟ ਦੀ ਬਾਲਕਨੀ ਤੋਂ ਛਾਲ ਮਾਰ ਕੇ 12ਵੀਂ ਜਮਾਤ ਦੇ ਵਿਦਿਆਰਥੀ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ 4 ਮਈ ਨੂੰ ਕਾਫੀ ਖੁਸ਼ ਸੀ ਅਤੇ ਸਾਰਿਆਂ ਨੇ ਇਕੱਠੇ ਖਾਣਾ ਖਾਧਾ, ਫਿਰ ਸਾਰੇ ਆਪਣੇ-ਆਪਣੇ ਕਮਰਿਆਂ 'ਚ ਸੌਣ ਚੱਲੇ ਗਏ।

ਮ੍ਰਿਤਕ ਦੀ ਮਾਂ ਨੇ ਕਿਹਾ ਕਿ ਕੁਝ ਦੇਰ ਬਾਅਦ ਅਚਾਨਕ ਇੰਟਰਕਾਮ ਦੀ ਘੰਟੀ ਲਗਾਤਾਰ ਵੱਜਣ ਨਾਲ ਉਸ ਦੀ ਨੀਂਦ ਖੁੱਲੀ ਅਤੇ ਰੋਲੇ-ਰੱਪੇ ਦੀ ਆਵਾਜ਼ ਸੁਣਾਈ ਦੇਣ ਲੱਗੀ। ਫਿਰ ਬਾਲਕਨੀ ਤੋਂ ਹੇਠਾਂ ਦੇਖਿਆ ਤਾਂ ਮੇਰਾ ਬੇਟਾ ਉੱਥੇ ਖੂਨ ਨਾਲ ਲੱਥਪੱਥ ਪਿਆ ਸੀ।

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਕੁੜੀ ਨੇ ਮ੍ਰਿਤਕ ਨਾਬਾਲਗ 'ਤੇ ਗੰਭੀਰ ਦੋਸ਼ ਲਗਾਉਣ ਦਾ ਦਾਅਵਾ ਕੀਤਾ ਸੀ। ਉੱਥੇ ਹੀ ਇਸ ਮਾਮਲੇ 'ਚ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਨਾਂ ਦੇ ਬੇਟੇ ਵਿਰੁੱਧ ਗਲਤ ਅਤੇ ਮਨਗੜਤ ਦੋਸ਼ ਲਗਾਏ ਗਏ ਸਨ। ਜਿਸ ਤੋਂ ਬਾਅਦ ਉਨਾਂ ਦਾ ਬੇਟਾ ਕਾਫੀ ਪਰੇਸ਼ਾਨ ਹੋ ਗਿਆ ਸੀ ਅਤੇ ਇਸੇ ਪਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕੀਤੀ।

ਉੱਥੇ ਹੀ ਇਸ ਮਾਮਲੇ 'ਚ ਪੁਲਸ ਸੂਤਰਾਂ ਅਨੁਸਾਰ ਤਾਂ ਸ਼ੁਰੂਆਤੀ ਜਾਂਚ 'ਚ ਵਿਦਿਆਰਥੀ ਦਾ ਮੋਬਾਇਲ ਫੋਨ ਕਬਜ਼ੇ 'ਚ ਲੈ ਲਿਆ ਹੈ ਅਤੇ ਸਾਈਬਰ ਸੈੱਲ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਦੇਖਣ 'ਚ ਜੁਟਿਆ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ ਪਰ ਪਰਿਵਾਰ ਵਾਲਿਆਂ ਨੇ ਇਸ ਪੂਰੇ ਮਾਮਲੇ 'ਚ ਗੁਰੂਗ੍ਰਾਮ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।


DIsha

Content Editor

Related News