ਸ਼ਰਾਬ ਦੇ ਨਸ਼ੇ ਨੇ ਬਣਾਇਆ ਕਾਤਲ, ਪੈਸੇ ਨਾ ਦੇਣ ''ਤੇ ਬੇਟੇ ਨੇ ਕਰ ''ਤਾ ਮਾਂ ਦਾ ਕਤਲ

Monday, Aug 26, 2024 - 09:06 PM (IST)

ਸ਼ਰਾਬ ਦੇ ਨਸ਼ੇ ਨੇ ਬਣਾਇਆ ਕਾਤਲ, ਪੈਸੇ ਨਾ ਦੇਣ ''ਤੇ ਬੇਟੇ ਨੇ ਕਰ ''ਤਾ ਮਾਂ ਦਾ ਕਤਲ

ਗੁਰੂਗ੍ਰਾਮ : ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਸ਼ਰਾਬ ਲਈ ਪੈਸੇ ਨਾ ਦੇਣ 'ਤੇ ਇਕ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਵਿੰਦਰ (35) ਵਾਸੀ ਪਿੰਡ ਨੂਰਪੁਰ ਵਜੋਂ ਹੋਈ ਹੈ, ਜਦੋਂਕਿ ਉਸ ਦੀ ਮਾਂ ਦੀ ਉਮਰ 70 ਸਾਲ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਰਵਿੰਦਰ ਦੀ ਭੈਣ ਕਬੂਲ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਭਰਾ ਸ਼ਰਾਬ ਪੀਣ ਦਾ ਆਦੀ ਤੇ ਅਪਾਹਜ ਹੈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਅਨੁਸਾਰ ਰਵਿੰਦਰ ਦਾ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਹਾਲ ਹੀ ਵਿੱਚ ਘਰ ਪਰਤਿਆ ਸੀ। ਪੁਲਸ ਮੁਤਾਬਕ ਰਵਿੰਦਰ ਨੇ ਆਪਣੀ ਮਾਂ ਰੋਸ਼ਨੀ ਦੇਵੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੋਂ ਬਾਅਦ ਘਟਨਾ ਬਾਰੇ ਕਬੂਲ ਨੂੰ ਜਾਣਕਾਰੀ ਦਿੱਤੀ।

ਕਬੂਲ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਨੇ ਸ਼ਰਾਬ ਖਰੀਦਣ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਮੁਤਾਬਕ ਉਹ ਆਪਣੇ ਬੇਟੇ ਦੇ ਨਾਲ ਮਾਇਕੇ ਆਈ ਤਾਂ ਦੇਖਿਆ ਕਿ ਮਾਂ ਦੀ ਲਾਸ਼ ਵਿਹੜੇ ਵਿਚ ਪਈ ਸੀ। ਉਨ੍ਹਾਂ ਨੇ ਦੱਸਿਆ ਕਿ ਕਬੂਲ ਦੀ ਸ਼ਿਕਾਇਤ 'ਤੇ ਪੁਲਸ ਨੇ ਬਿਲਾਪੁਰ ਪੁਲਸ ਥਾਣੇ ਵਿਚ ਮਾਮਲਾ ਦਰਜ ਕੀਤਾ ਤੇ ਰਵਿੰਦਰ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਸਥਾਨਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਿਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।


author

Baljit Singh

Content Editor

Related News