ਹਰਿਆਣਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ 1 ਕਰੋੜ ਰੁਪਏ ਦੀ ਲੁੱਟ

Monday, Apr 18, 2022 - 05:56 PM (IST)

ਹਰਿਆਣਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ 1 ਕਰੋੜ ਰੁਪਏ ਦੀ ਲੁੱਟ

ਗੁਰੂਗ੍ਰਾਮ– ਰਾਜਧਾਨੀ ਦਿੱਲੀ ਨਾਲ ਲਗਦੇ ਗੁਰੂਗ੍ਰਾਮ ’ਚ ਇਕ ਕੈਸ਼ ਵੈਨ ’ਚੋਂ 1 ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਕੈਸ਼ ਵੈਨ ਦੇ ਡਰਾਈਵਰ ਅਤੇ ਕਾਮਿਆਂ ਦੀਆਂ ਅੱਖਾਂ ’ਚ ਪਹਿਲਾਂ ਮਿਰਚਾਂ ਪਾਈਆਂ, ਫਿਰ ਪਿਸਤੌਲ ਦੀ ਨੋਕ ’ਤੇ ਪੂਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ ’ਤੇ ਗੱਡੀਆਂ ਦੇ ਨੰਬਰ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਕੈਸ਼ ਵੈਨ ’ਚੋਂ 1 ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਿਆ ਜਾ ਸਕੇ। 


author

Rakesh

Content Editor

Related News