ਸੇਵਾਦਾਰ ਨੇ ਹੀ ਕੀਤੀ ਗੁਰਦੁਆਰੇ ''ਚ ਚੋਰੀ, ਨੋਟਾਂ ਦੇ ਬੰਡਲ ਤੇ ਸੋਨੇ ਦੇ ਗਹਿਣੇ ਬਰਾਮਦ

Friday, Jun 13, 2025 - 03:33 PM (IST)

ਸੇਵਾਦਾਰ ਨੇ ਹੀ ਕੀਤੀ ਗੁਰਦੁਆਰੇ ''ਚ ਚੋਰੀ, ਨੋਟਾਂ ਦੇ ਬੰਡਲ ਤੇ ਸੋਨੇ ਦੇ ਗਹਿਣੇ ਬਰਾਮਦ

ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਝਿਵਰੇੜੀ ਗੁਰਦੁਆਰੇ 'ਚ 9 ਜੂਨ ਨੂੰ 30 ਲੱਖ ਰੁਪਏ ਤੋਂ ਜ਼ਿਆਦਾ ਦੀ ਚੋਰੀ ਦੇ ਮਾਮਲੇ 'ਚ ਪੁਲਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਗੁਰਦੁਆਰੇ ਦਾ ਸੇਵਾਦਾਰ ਕਰੀਬ 8 ਲੱਖ 27 ਹਜ਼ਾਰ ਰੁਪਏ, ਭਾਰਤੀ ਕਰੰਸੀ, ਕੁਝ ਵਿਦੇਸ਼ੀ ਕਰੰਸੀ ਅਤੇ 8 ਤੋਲੇ ਸੋਨਾ ਲੈ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਥਾਣਾ ਛੱਪਰ 'ਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਹੋਇਆ। ਪੁਲਸ ਨੇ 5 ਦਿਨਾਂ ਦੇ ਅੰਦਰ ਗੁਰਦੁਆਰੇ ਦੇ ਸੇਵਾਦਾਰ ਕਰਮਜੀਤ ਸਿੰਘ ਨੂੰ ਥਾਣਾ ਖੇਤਰ ਏਰੀਆ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਵਿਚਾਲੇ ਮੌਸਮ ਵਿਭਾਗ ਨੇ ਕਰ'ਤੀ ਮੀਂਹ-ਹਨੇਰੀ ਤੇ ਤੂਫ਼ਾਨ ਦੀ ਭਵਿੱਖਬਾਣੀ

ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਉਸ ਕੋਲੋਂ ਨੋਟਾਂ ਦੇ ਬੰਡਲ, ਸੋਨੇ ਦੇ ਕੜੇ ਅਤੇ ਅੰਗੂਠੀਆਂ ਬਰਾਮਦ ਹੋਈਆਂ ਹਨ। ਫਿਲਹਾਲ ਵਿਦੇਸ਼ੀ ਕਰੰਸੀ ਪੁਲਸ ਦੇ ਹੱਥ ਨਹੀਂ ਲੱਗੀ। ਇਸ ਤੋਂ ਇਲਾਵਾ ਇਕ ਨਵੀਂ ਮੋਟਰਸਾਈਕਲ ਵੀ ਪੁਲਸ ਨੇ ਰਿਕਵਰ ਕੀਤੀ ਹੈ। ਡੀਐੱਸਪੀ ਰਾਜੇਸ਼ ਨੇ ਦੱਸਿਆ ਕਿ ਗੁਰਦੁਆਰੇ 'ਚ ਸੇਵਾਦਾਰ ਇਕ ਮਹੀਨੇ ਪਹਿਲਾਂ ਹੀ ਆਇਆ ਸੀ। ਉਹ ਰਾਜਸਥਾਨ ਦੇ ਗੰਗਾਨਗਰ ਦਾ ਰਹਿਣ ਵਾਲਾ ਹੈ। ਚੋਰੀ ਦੀ ਨੀਅਤ ਨਾਲ ਉਸ ਨੇ ਗੁਰਦੁਆਰੇ 'ਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਗੁਰਦੁਆਰੇ 'ਚ ਲੱਗੇ ਸੀਸੀਟੀਵੀ 'ਚ ਮੁਲਜ਼ਮ ਕਰਮਜੀਤ ਸਿੰਘ ਚੋਰੀ ਕਰਦਾ ਹੋਇਆ ਕੈਦ ਹੋਇਆ ਸੀ। ਫਿਲਹਾਲ ਪੁਲਸ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲਵੇਗੀ। ਇਹ ਵੀ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਕੀ ਉਸ ਤੋਂ ਇਲਾਵਾ ਵੀ ਇਸ ਕੇਸ 'ਚ ਕੋਈ ਹੋਰ ਮੁਲਜ਼ਮ ਸ਼ਾਮਲ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News