ਬਰਫ ਦੀ ਸਫੈਦ ਚਾਦਰ ਨਾਲ ਢੱਕਿਆ ''ਸ੍ਰੀ ਹੇਮਕੁੰਟ ਸਾਹਿਬ'', ਘਰ ਬੈਠੇ ਕਰੋ ਦਰਸ਼ਨ ਦੀਦਾਰ (ਤਸਵੀਰਾਂ)

05/24/2020 3:35:45 PM

ਉੱਤਰਾਖੰਡ— ਉੱਤਰਾਖੰਡ ਦੇ ਚਮੋਲੀ ਜ਼ਿਲੇ 'ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਭਿਤ ਹੈ। ਖੂਬਸੂਰਤ ਨਜ਼ਾਰਾ ਸ੍ਰੀ ਹੇਮਕੁੰਟ ਸਾਹਿਬ 'ਚ ਦਿਖਾਈ ਦੇ ਰਿਹਾ ਹੈ। ਇੱਥੇ ਚਾਰੋਂ ਪਾਸੇ ਬਰਫ ਹੀ ਬਰਫ ਨਜ਼ਰ ਆ ਰਹੀ ਹੈ। 'ਜਗ ਬਾਣੀ' ਤੁਹਾਡੇ ਲਈ ਇੱਥੋਂ ਦੀਆਂ ਖਾਸ ਤਸਵੀਰਾਂ ਲੈ ਕੇ ਆਇਆ ਹੈ। ਸਾਲ 2020 'ਚ ਜਿੱਥੇ ਸਭ ਕੁਝ ਲਾਕਡਾਊਨ ਹੈ, ਘਰੋਂ ਬਾਹਰ ਜਾਣਾ ਅਜੇ ਥੋੜ੍ਹਾ ਮੁਸ਼ਕਲ ਵੀ ਹੈ ਤਾਂ ਅਜਿਹੇ ਵੀ ਤੁਸੀਂ ਘਰ ਬੈਠੇ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਦੇ ਹੋ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਬਾਗੋ-ਬਾਗ ਹੋ ਜਾਵੇਗਾ। 

PunjabKesari

ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਅਤੇ ਆਲੇ-ਦੁਆਲੇ 15 ਫੁੱਟ ਉੱਚੀ ਬਰਫ ਪਈ ਹੈ। ਗੁਰਦੁਆਰਾ ਸਾਹਿਬ ਨੂੰ ਬਰਫ ਦੀ ਸਫੈਦ ਚਾਦਰ ਨੇ ਪੂਰੀ ਤਰ੍ਹਾਂ ਢੱਕ ਲਿਆ ਹੈ।  ਪਵਿੱਤਰ ਸਰੋਵਰ ਵੀ ਬਰਫ ਨਾਲ ਜੰਮ ਚੁੱਕਾ ਹੈ। ਬਸ ਇੰਨਾ ਹੀ ਨਹੀਂ ਸ੍ਰੀ ਲੱਛਮਣ ਮੰਦਰ ਵੀ ਬਰਫ ਵਿਚ ਪੂਰਾ ਢੱਕਿਆ ਹੋਇਆ ਹੈ। ਕੁੱਲ ਮਿਲਾ ਕੇ ਜਿੱਥੇ ਵੀ ਨਜ਼ਰ ਜਾ ਰਹੀ ਹੈ, ਹਰ ਪਾਸੇ ਬਰਫ ਹੀ ਬਰਫ ਦਿਖਾਈ ਦੇ ਰਹੀ ਹੈ। 

PunjabKesari

ਲਾਕਡਾਊਨ ਕਰ ਕੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਆਇਆ ਹੈ। ਅਜੇ ਇਸ ਗੁਰਦੁਆਰਾ ਸਾਹਿਬ ਨੂੰ ਖੋਲ੍ਹਣ ਲਈ ਵੀ ਫੈਸਲਾ ਲਿਆ ਜਾਣਾ ਹੈ। ਆਮ ਦਿਨਾਂ ਵਿਚ ਇਹ ਯਾਤਰਾ ਲਗਭਗ 1 ਜੂਨ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਅਜਿਹੇ ਕੋਈ ਆਸਾਰ ਦਿਖਾਈ ਨਹੀਂ ਦੇ ਰਹੇ। ਕੇਂਦਰ ਸਰਕਾਰ ਜਾਂ ਗੁਰਦੁਆਰਾ ਕਮੇਟੀ ਵੱਲੋਂ ਵੀ ਇਸ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਅਜੇ ਤੱਕ ਫੌਜ ਵੱਲੋਂ ਬਰਫ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

PunjabKesari


ਇਸ ਸਭ ਦੇ ਦਰਮਿਆਨ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦਾ ਨਜ਼ਾਰਾ ਹੀ ਵੱਖਰਾ ਹੈ। ਬਰਫ ਅਤੇ ਆਸਮਾਨ ਪਹਿਲਾਂ ਨਾਲੋਂ ਜ਼ਿਆਦਾ ਸਾਫ ਦਿਖਾਈ ਦੇ ਰਹੇ ਹਨ। ਕੋਰੋਨਾ ਵਾਇਰਸ ਕਰ ਕੇ ਲਾਗੂ ਲਾਕਡਾਊਨ ਕਾਰਨ ਕੁਦਰਤ ਆਪਣੇ ਅਸਲੀ ਰੂਪ ਵਿਚ ਦਿਖਾਈ ਦੇ ਰਹੀ ਹੈ। ਨੀਲਾ ਆਸਮਾਨ ਅਤੇ ਬਰਫ ਨਾਲ ਢੱਕਿਆ ਗੁਰਦੁਆਰਾ ਸਾਹਿਬ, ਕੁਦਰਤ ਦੇ ਸਾਫ ਹੋਣ ਕਾਰਨ ਇਹ ਮਨਮੋਹਕ ਦ੍ਰਿਸ਼ ਹੋਰ ਵੀ ਖੂਬਸੂਰਤ ਲੱਗ ਰਹੇ ਹਨ। 
 


Tanu

Content Editor

Related News