ਗੁਰਦੁਆਰਾ ਬੰਗਲਾ ਸਾਹਿਬ ''ਚ ਹਰ ਤਰ੍ਹਾਂ ਦੀ ਪਲਾਸਟਿਕ ਸਮੱਗਰੀ ''ਤੇ ਲੱਗੀ ਪਾਬੰਦੀ

10/08/2019 1:47:27 PM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਮੌਕੇ ਰਾਜਧਾਨੀ ਦਿੱਲੀ ਦੇ ਸਭ ਤੋਂ ਵੱਡੇ ਸਿੱਖ ਧਾਰਮਿਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ 'ਚ ਸਾਰੇ ਤਰ੍ਹਾਂ ਦੀਆਂ ਏਕਲ ਪ੍ਰਯੋਗ ਵਾਲੀਆਂ ਪਲਾਸਟਿਕ ਸਮੱਗਰੀਆਂ 'ਤੇ ਪਾਬੰਦੀ ਲੱਗਾ ਦਿੱਤੀ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਵਿਰਾਸਤੀ ਕੰਪਲੈਕਸ 'ਚ ਵਾਤਾਵਰਣ ਉਪਯੋਗੀ ਕਦਮਾਂ ਨਾਲ ਗੁਰਦੁਆਰਾ ਕੰਪਲੈਕਸ ਨੂੰ ਰਾਜਧਾਨੀ ਦਿੱਲੀ 'ਚ ਸਭ ਤੋਂ ਵਧ ਹਰਿਆਲੀ ਕੈਂਪਸ ਦੇ ਰੂਪ 'ਚ ਵਿਕਸਿਤ ਕਰਨ ਦਾ ਫੈਸਲਾ ਕੀਤਾ ਹੈ। ਕਨਾਟ ਪਲੇਟ ਸਥਿਤ ਗੁਰਦੁਆਰੇ 'ਚ ਏਕਲ ਉਪਯੋਗ ਪਲਾਸਟਿਕ ਪਲੇਟ, ਗਿਲਾਸ, ਚਮਚੇ, ਥਰਮਾਕੋਲ ਕੱਪ ਅਤੇ ਪਲਾਸਟਿਕ ਦੀਆਂ ਥਾਲੀਆਂ ਆਦਿ 'ਤੇ 2 ਅਕਤੂਬਰ ਤੋਂ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਅਤੇ ਸ਼ਰਧਾਲੂਆਂ ਨੂੰ ਪ੍ਰਸਾਦ ਸਟੀਲ ਦੀਆਂ ਥਾਲੀਆਂ ਅਤੇ ਪੀਣ ਲਈ ਪਾਣੀ ਸਟੀਲ ਦੇ ਗਿਲਾਸਾਂ 'ਚ ਦਿੱਤਾ ਜਾ ਰਿਹਾ ਹੈ।

ਇਸ ਕਦਮ ਨਾਲ ਗੁਰਦੁਆਰਾ ਕੰਪਲੈਕਸ 'ਚ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਣ 'ਚ ਹਰ ਦਿਨ ਇਸਤੇਮਾਲ ਕੀਤੇ ਜਾ ਰਹੇ ਲਗਭਗ 5 ਹਜ਼ਾਰ ਬੈਗ ਅਤੇ ਥਰਮਾਕੋਲ ਸਮੱਗਰੀ ਦੀ ਜਗ੍ਹਾ ਹੁਣ ਜੂਟ ਬੈਗ ਅਤੇ ਕਟੋਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗੁਰਦੁਆਰੇ 'ਚ ਹਰ ਦਿਨ 75 ਹਜ਼ਾਰ ਤੱਕ ਸ਼ਰਧਾਲੂ ਪਹੁੰਚਦੇ ਹਨ ਅਤੇ ਵਿਸ਼ੇਸ਼ ਮੌਕਿਆਂ 'ਤੇ ਇਹ ਗਿਣਤੀ 2 ਲੱਖ ਤੱਕ ਹੋ ਜਾਂਦੀ ਹੈ। ਕੰਪਲੈਕਸ 'ਚ ਫੁੱਲਾਂ ਅਤੇ ਪ੍ਰਸਾਦ ਦੀ ਬਚੀ ਸਮੱਗਰੀ, ਮਾਲਾ ਅਤੇ ਸੁੱਕੀਆਂ ਪਤੀਆਂ ਆਦਿ ਦੇ ਨਿਪਟਾਰੇ ਲਈ 2 ਟਨ ਪ੍ਰਤੀ ਦਿਨ ਸਮਰੱਥਾ ਦਾ ਰੀਸਾਈਕਲਿੰਗ ਪਲਾਂਟ ਸਥਾਪਤ ਕੀਤਾ ਗਿਆ ਹੈ, ਜੋ ਕਿ ਬਚੀ ਹੋਈ ਸਮੱਗਰੀ ਨੂੰ ਆਰਗੇਨਿਕ ਖਾਦ ਅਤੇ ਵਰਮੀ ਕੰਪੋਸਟ 'ਚ ਬਦਲ ਦੇਵੇਗਾ। ਸਿ ਪਲਾਂਟ ਨੂੰ ਹੁਣ ਪ੍ਰਯੋਗਿਕ ਤੌਰ 'ਤੇ ਚਲਾਇਆ ਜਾ ਰਿਹਾ ਹੈ ਅਤੇ ਚਾਲੂ ਮਹੀਨੇ ਤੋਂ ਇਸ ਨੂੰ ਜ਼ੀਰੋ ਵੇਸਟ ਮਾਡਲ ਦੇ ਰੂਪ 'ਚ ਪੂਰੀ ਸਮਰੱਥਾ 'ਤੇ ਚਲਾਇਆ ਜਾਵੇਗਾ।


DIsha

Content Editor

Related News