ਗੁਰੂ ਸਾਹਿਬ ਜੀ ਦੀ ਜੀਵਨ ਗਾਥਾ ਅਨੋਖੀ ਹੈ- ਰਾਮਨਾਥ ਕੋਵਿੰਦ

01/06/2017 6:32:51 AM

ਪਟਨਾ (ਜੋਗਿੰਦਰ ਸੰਧੂ)— ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਗਾਥਾ ਬਹੁਤ ਅਨੋਖੀ ਹੈ। ਪਹਿਲਾਂ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੌਮ ਲਈ ਕੁਰਬਾਨੀ ਦਿੱਤੀ, ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰਾਂ ਅਤੇ ਪਰਿਵਾਰ ਨੂੰ ਕੌਮ ਲਈ ਸ਼ਹੀਦ ਕਰਵਾ ਦਿੱਤਾ। ਉਹ ਸ਼ਸਤਰ ਅਤੇ ਸ਼ਾਸਤਰ ਦੇ ਗਿਆਤਾ ਸਨ। ਉਨ੍ਹਾਂ ਨੇ ਊਚ-ਨੀਚ, ਜਾਤ-ਪਾਤ ਦੇ ਵਿਰੁੱਧ ਲੜਾਈ ਲੜੀ ਅਤੇ ਸਭ ਨੂੰ ਇਕ ਕੜੀ ''ਚ ਪਰੋਣ ਦਾ ਯਤਨ ਕੀਤਾ। ਉਨ੍ਹਾਂ ਦੇ ਪੰਜ ਪਿਆਰਿਆਂ ''ਚੋਂ 2 ਸਿੰਘ ਦਲਿਤ ਸ਼੍ਰੇਣੀ ਨਾਲ ਸੰਬੰਧ ਰੱਖਦੇ ਸਨ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ, ਜਿਨ੍ਹਾਂ ਨੇ ਭਾਈ ਕਨ੍ਹਈਏ ਵਰਗੇ ਸਿੰਘ ਪੈਦਾ ਕੀਤੇ, ਜੋ ਯੁੱਧ ਦੇ ਮੈਦਾਨ ''ਚ ਹਰ ਜ਼ਖਮੀ ਨੂੰ ਬਰਾਬਰਤਾ ਦੀ ਨਜ਼ਰ ਨਾਲ ਦੇਖਦੇ ਸਨ।


Disha

News Editor

Related News