''''ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਦੀ ਸਮਾਪਤੀ ''ਤੇ ਫਤਿਹ ਨਗਰ ਵਾਸੀਆਂ ਨੇ ਦਿਖਾਈ ਅਸੀਮ ਸ਼ਰਧਾ''''

Tuesday, Jan 08, 2019 - 06:35 PM (IST)

ਨਵੀਂ ਦਿੱਲੀ (ਸੁਰਿੰਦਰਪਾਲ ਸ਼ੈਣੀ)- ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਗੁ. ਰਕਾਬ ਗੰਜ ਤੋਂ ਸਵੇਰੇ ਆਰੰਭ ਹੋ ਕੇ ਦਿੱਲੀ ਨੇ ਵੱਖ-ਵੱਖ ਇਲਾਕਿਆਂ ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ, ਮੋਤੀ ਨਗਰ, ਰਾਜੌਰੀ ਗਾਰਡਨ ਤਿਲਕ ਨਗਰ ਜੇਲ ਰੋਡ ਤੋਂ ਹੁੰਦਾ ਹੋਇਆ ਦਿੱਲੀ ਦੇ ਸਿੱਖ ਬਹੁਲ ਇਲਾਕੇ ਫਤਹਿ ਨਗਰ ਵਿਖੇ ਰਾਤ ਲਗਭਗ 11.30 ਵਜੇ ਸਮਾਪਤ ਹੋਇਆ।

PunjabKesari

ਦਿੱਲੀ 'ਚ ਸਵੇਰੇ ਬਾਰਿਸ਼ ਹੋਣ ਕਾਰਨ ਨਗਰ ਕੀਰਤਨ ਆਪਣੇ ਨਿਰਧਾਰਤ ਸਮੇਂ ਤੋਂ ਕੁਝ ਸਮਾਂ ਦੇਰੀ ਨਾਲ ਸ਼ੁਰੂ ਹੋਇਆ। ਦਿੱਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਬੈਂਡ ਜਥਿਆਂ ਨੇ ਬਹੁਤ ਖੂਬਸੂਰਤ ਅੰਦਾਜ਼ 'ਚ ਆਪਣੀਆਂ ਪੇਸ਼ਕਾਰੀਆਂ ਦੇ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ। ਲਗਭਗ 20 ਕਿਲੋਮੀਟਰ ਦੇ ਇਸ ਲੰਬੇ ਨਗਰ ਕੀਰਤਨ ਦੇ ਰੂਟ ਦੀਆਂ ਸੜਕਾਂ ਦੇ ਦੋਹੀਂ ਪਾਸੇ ਸੰਗਤਾਂ ਵੱਲੋਂ ਲੰਗਰ ਆਦਿ ਦਾ ਇੰਤਜ਼ਾਮ ਕੀਤਾ ਹੋਇਆ ਸੀ। ਦਿੱਲੀ ਦੇ ਗੱਤਕਾ ਅਖਾੜਿਆਂ ਤੋਂ ਇਲਾਵਾ ਦਿੱਲੀ ਦੇ ਬਾਹਰ ਅਖਾੜਿਆ ਨੇ ਵੀ ਯੁੱਧ ਕਲਾ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਗੋਬਿੰਦ ਸਿੰਘ ਦਾ ਗੁਣਗਾਨ ਕਰਦੇ ਕੀਰਤਨੀ ਜੱਥੇ ਬੀਰ ਰਸੀ ਬਾਣੀ ਨਾਲ ਸੰਗਤਾਂ ਨਾਲ ਇਕ ਨਿਵੇਕਲਾ ਜੋਸ਼ ਭਰ ਰਹੇ ਸਨ।

PunjabKesari

ਲਗਭਗ 20 ਕਿਲੋਮੀਟਰ ਦਾ ਰਸਤਾ ਤੈਅ ਕਰਦੇ ਹੋਏ ਰਾਤ ਲਗਭਗ 11.30 ਵਜੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਫੁੱਲਾਂ ਅਤੇ ਦੂਧੀਆ ਰੌਸ਼ਨੀ 'ਚ ਇਕ ਆਲੌਕਿਕ ਮਾਹੌਲ ਸਿਰਜਦੀ ਹੋਈ ਸਮਾਪਨ ਸਥਾਨ ਫਤਿਹ ਨਗਰ ਪੁੱਜੀ, ਜਿੱਥੇ ਸੰਗਤਾਂ ਠਾਠਾਂ ਮਾਰਤਾ ਸਮੁੰਦਰ ਕਾਫੀ ਸਮੇਂ ਤੋਂ ਪਾਲਕੀ ਦਾ ਇੰਤਜਾਰ ਕਰ ਰਿਹਾ ਸੀ। ਜੇਲ ਰੋਡ ਮੁੱਖ ਮਾਰਗ ਤੋਂ ਫਤਿਹ ਨਗਰ ਸਿੰਘ ਸਭਾ ਗੁਰਦੁਆਰੇ ਦੇ ਸਾਰੇ ਪਾਲਕੀ ਦਾ ਇੰਤਜਾਰ ਕਰ ਰਿਹਾ ਸੀ। ਜੇਲ ਰੋਡ ਮੁੱਖ ਮਾਰਗ ਤੋਂ ਫਤਿਹ ਨਗਰ ਸਿੰਘ ਸਭਾ ਗੁਰਦੁਆਰੇ ਦੇ ਸਾਰੇ ਲਾਂਘੇ ਨੂੰ ਸੰਗਤਾਂ ਨੇ ਫੁੱਲਾਂ ਦੀ ਚਾਦਰ ਵਿਛਾ ਕੇ ਢੱਕਿਆ ਹੋਇਆ ਸੀ। ਸਿੰਘ ਸਭਾ ਦੇ ਪ੍ਰਧਾਨ ਸ੍ਰ. ਅਮਰਜੀਤ ਸਿੰਘ ਮੈਂਬਰ ਦਿੱਲੀ ਸਿੱਖ ਗੁ.ਪ੍ਰਬੰਧਕ ਕਮੇਟੀ ਨੇ ਪਾਲਕੀ 'ਚ ਗੁ. ਗ੍ਰੰਥ ਸਾਹਿਬ ਦਾ ਸਰੂਪ ਗੁ. ਸਾਹਿਬ ਤੱਕ ਪਹੁੰਚਾਇਆ। ਇਸ ਦੌਰਾਨ ਮਾਰਗ ਦੇ ਦੋਹਾਂ ਪਾਸਿਆਂ 'ਤੇ ਖੜੀ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਸ਼ਰਧਾ ਅਤੇ ਸਤਿਕਾਰ ਦਾ ਇਜ਼ਹਾਰ ਕੀਤਾ। ਇਲਾਕਾ ਨਿਵਾਸੀਆਂ ਨੂੰ ਸੁਰਜੀਤ ਸਿੰਘ ਬਿਜੀ ਨੇ ਦੱਸਿਆ ਕਿ ਫਤਿਹ ਨਗਰ ਦੇ ਇਲਾਕਾ ਨਿਵਾਸੀ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ ਕਿ ਉਨ੍ਹਾਂ ਦੇ ਇਲਾਕੇ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਉਨ੍ਹਾਂ ਨੂੰ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦੀ ਸੇਵਾ ਦਾ ਮੌਕਾ ਮਿਲਦਾ ਹੈ।

PunjabKesari


Iqbalkaur

Content Editor

Related News