ਹੋਟਲ ਦੇ ਬੰਦ ਕਮਰੇ 'ਚ ਮਿਲੀ 50 ਸਾਲ ਪੁਰਾਣੀ ਬੰਦੂਕ ਅਤੇ ਗੋਲੀਆਂ, ਜਾਂਚ 'ਚ ਜੁਟੀ ਪੁਲਸ

Thursday, Sep 26, 2024 - 12:07 PM (IST)

ਇਰੋਡ (ਭਾਸ਼ਾ)- ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ 'ਚ ਇਕ ਹੋਟਲ ਦੇ ਬੰਦ ਕਮਰੇ ਤੋਂ 50 ਸਾਲ ਪੁਰਾਣੀ ਐੱਸ.ਸੀ.ਬੀ.ਐੱਲ. ਬੰਦੂਕ ਅਤੇ 6 ਗੋਲੀਆਂ ਬਰਾਮਦ ਹੋਈਆਂ ਹਨ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੀ ਇਕ ਟੀਮ ਨੇ ਗੁਪਤ ਸੂਚਨਾ ਦੇ ਅਧੀਨ 'ਤੇ ਕਾਰਵਾਈ ਕਰਦੇ ਹੋਏ ਬੁੱਧਵਾਰ ਰਾਤ ਸਤਿਅਮੰਗਲਮ ਮੁੱਖ ਸੜਕ 'ਤੇ ਸਥਿਤ ਹੋਟਲ 'ਤੇ ਛਾਪਾ ਮਾਰਿਆ।

ਇਹ ਵੀ ਪੜ੍ਹੋ : ਵੱਡਾ ਹਾਦਸਾ : 25 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

ਉਨ੍ਹਾਂ ਨੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਅਤੇ ਇਕ ਬੰਦ ਕਮਰੇ ਨੂੰ ਖੋਲ੍ਹਣ 'ਤੇ ਉਨ੍ਹਾਂ ਨੂੰ 15 ਸੈਂਟੀਮੀਟਰ ਲੰਬੀ, ਪੁਰਾਣੀ, ਸਿੰਗਲ ਬੈਰਲ ਲੋਡਿੰਗ (ਐੱਸ.ਬੀ.ਬੀ.ਐੱਲ.) ਬੰਦੂਕ ਅਤੇ ਸਿਰਹਾਣੇ ਦੇ ਹੇਠਾਂ ਰੱਖੀਆਂ 6 ਗੋਲੀਆਂ ਮਿਲੀਆਂ। ਇਹ ਕਮਰਾ ਇਕ ਉੱਤਰ ਭਾਰਤੀ ਨੇ ਬੁੱਕ ਕਰਵਾਇਆ ਸੀ। ਪੁਲਸ ਨੇ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਉਸ ਵਿਅਕਤੀ ਨੇ 22 ਸਤੰਬਰ ਨੂੰ ਕਮਰਾ ਬੁੱਕ ਕਰਵਾਇਆ ਸੀ ਅਤੇ ਬੁੱਧਵਾਰ ਦੁਪਹਿਰ ਨੂੰ ਉਹ ਉੱਥੋਂ ਚਲਾ ਗਿਆ ਸੀ। ਉਸ ਦੀ ਭਾਲ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News