ਨਰਿੰਦਰ ਮੋਦੀ ਭਗਵਾਨ ਦੇ ਅਵਤਾਰ, ਜਦੋਂ ਤੱਕ ਚਾਹੁਣ ਪ੍ਰਧਾਨ ਮੰਤਰੀ ਬਣੇ ਰਹਿ ਸਕਦੇ ਹਨ : ਗੁਲਾਬ ਦੇਵੀ

Thursday, Oct 27, 2022 - 12:28 PM (IST)

ਨਰਿੰਦਰ ਮੋਦੀ ਭਗਵਾਨ ਦੇ ਅਵਤਾਰ, ਜਦੋਂ ਤੱਕ ਚਾਹੁਣ ਪ੍ਰਧਾਨ ਮੰਤਰੀ ਬਣੇ ਰਹਿ ਸਕਦੇ ਹਨ : ਗੁਲਾਬ ਦੇਵੀ

ਸੰਭਲ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਦਾ ਅਵਤਾਰ ਦੱਸਦੇ ਹੋਏ ਉੱਤਰ ਪ੍ਰਦੇਸ਼ ਦੀ ਰਾਜ ਮੰਤਰੀ ਗੁਲਾਬ ਦੇਵੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜਦੋਂ ਤੱਕ ਚਾਹੁਣ ਉਦੋਂ ਤੱਕ ਪ੍ਰਧਾਨ ਮੰਤਰੀ ਬਣੇ ਰਹਿ ਸਕਦੇ ਹਨ। ਇਕ ਪ੍ਰੋਗਰਾਮ ਤੋਂ ਇਲਾਵਾ ਪੱਤਰਕਾਰਾਂ ਨੇ ਜਦੋਂ ਗੁਲਾਬ ਦੇਵੀ ਨੂੰ ਪੁੱਛਿਆ ਕਿ ਕਈ ਨੇਤਾ ਦੇਸ਼ ਵਿਚ ਘੱਟ-ਗਿਣਤੀ ਪ੍ਰਧਾਨ ਮੰਤਰੀ ਬਣਾਉਣ ਦੀ ਵਕਾਲਤ ਕਰ ਰਹੇ ਹਨ, ਇਸ ’ਤੇ ਉਨ੍ਹਾਂ ਕਿਹਾ ਕਿ ਇਹ ਪ੍ਰਜਾਤੰਤਰ ਹੈ ਇਥੇ ਕੋਈ ਵੀ ਬਿਆਨਬਾਜ਼ੀ ਕਰ ਸਕਦਾ ਹੈ, ਕੋਈ ਪਾਬੰਦੀ ਨਹੀਂ ਹੈ। ਇਸ ਨੂੰ ਅਸੀਂ ਜ਼ਿਆਦਾ ਮਹੱਤਵ ਨਹੀਂ ਦਿੰਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਅਵਤਾਰ ਦੇ ਰੂਪ ਵਿਚ ਹਨ, ਉਹ ਅਸਾਧਾਰਨ ਪ੍ਰਤਿਭਾ ਦੇ ਲੋਕ ਹਨ, ਇਨ੍ਹਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਹੈ। ਜੇਕਰ ਉਹ ਚਾਹੁਣ ਤਾਂ ਜਦੋਂ ਤੱਕ ਉਨ੍ਹਾਂ ਦਾ ਜੀਵਨ ਹੈ ਉਦੋਂ ਤੱਕ ਪ੍ਰਧਾਨ ਮੰਤਰੀ ਰਹਿਣਗੇ।

ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ

ਉਨ੍ਹਾਂ ਕਿਹਾ ਕਿ ਇਨ੍ਹਾਂ ਅਟਕਲਾਂ ਨਾਲ (ਮੋਦੀ) ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣ ਵਾਲੇ ਨਹੀਂ ਹਨ, ਨਾ ਕੋਈ ਦੂਜਾ ਵਿਅਕਤੀ ਆਉਣ ਵਾਲਾ ਹੈ। ਮੰਤਰੀ ਨੇ ਕਿਹਾ ਮੈਂ ਤਾਂ ਕਹਿੰਦੀ ਹਾਂ ਕਿ ਭਗਵਾਨ ਨੇ ਆਪਣੇ ਨੁਮਾਇੰਦੇ ਦੇ ਰੂਪ ਵਿਚ ਉਨ੍ਹਾਂ ਨੂੰ ਇਥੇ ਭੇਜਿਆ ਹੈ। ਉਹ ਜਦੋਂ ਜੋ ਚਾਹੁੰਦੇ ਹਨ ਉਸੇ ਤਰ੍ਹਾਂ ਦਾ ਕਰਵਾ ਦਿੰਦੇ ਹਨ, ਉਹ ਚਾਹੁੰਦੇ ਹਨ ਤਾਂ ਘੰਟਾ ਵਜਵਾ ਦਿੰਦੇ ਹਨ, ਉਹ ਚਾਹੁੰਦੇ ਹਨ ਮਜੀਰਾ ਵਜਵਾ ਦਿੰਦੇ ਹਨ। ਉਹ ਜੋ ਚਾਹੁੰਦੇ ਹਨ, ਕੁਝ ਵੀ ਕਰਵਾ ਦਿੰਦੇ ਹਨ। ਗੁਲਾਬ ਦੇਵੀ ਜ਼ਿਲੇ ਦੇ ਚੰਦੌਸੀ ਚੋਣ ਖੇਤਰ ਤੋਂ ਭਾਜਪਾ ਦੀ ਵਿਧਾਇਕ ਹਨ।

ਇਹ ਵੀ ਪੜ੍ਹੋ– Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ


author

Rakesh

Content Editor

Related News