ਹੈਵਾਨੀਅਤ ਦੀ ਹੱਦ ਪਾਰ; ਗੁਜਰਾਤ ਦੀ ਨਿੱਜੀ ਯੂਨੀਵਰਸਿਟੀ ’ਚ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਰੈਗਿੰਗ

Sunday, Oct 23, 2022 - 11:00 AM (IST)

ਰਾਜਕੋਟ- ਗੁਜਰਾਤ ਦੇ ਰਾਜਕੋਟ ਤੋਂ ਇਕ ਹੈਰਾਨ ਕਰ ਦੇਣ ਵਾਲਾ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੀ ਇਕ ਨਿੱਜੀ ਯੂਨੀਵਰਸਿਟੀ ਵਿਚ 19 ਸਾਲਾ ਵਿਦਿਆਰਥੀ ਦਾ ਨਹਾਉਣ ਦਾ ਨਗਨ ਵੀਡੀਓ ਬਣਾਇਆ ਗਿਆ। ਫਿਰ ਪੀੜਤ ਵਿਦਿਆਰਥੀ ਨੂੰ ਬਲੈਕਮੇਲ ਕਰਕੇ 5 ਵਿਦਿਆਰਥੀਆਂ ਨੇ ਉਸ ਦਾ ਗੈਰ-ਕੁਦਰਤੀ ਜਿਨਸੀ ਸ਼ੋਸ਼ਣ ਕੀਤਾ। ਮਾਮਲਾ ਸਾਹਮਣੇ ਆਉਣ ਮਗਰੋਂ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਦਿਲ ਦਹਿਲਾ ਦੇਣ ਵਾਲੀ ਘਟਨਾ: ਜ਼ਮੀਨੀ ਵਿਵਾਦ ਨੇ ਲਈ 7 ਮਹੀਨੇ ਦੀ ਮਾਸੂਮ ਦੀ ਜਾਨ

ਵਿਦਿਆਰਥੀ ਦੇ ਗੁਪਤ ਅੰਗ ’ਚ ਪਾ ਦਿੱਤਾ ਸੈਨੇਟਾਈਜ਼ਰ, ਟੁੱਥਬਰੱਸ਼ 

ਵਿਦਿਆਰਥੀਆਂ ਨੇ ਹੈਵਾਨੀਅਤ ਦੀ ਹੱਦ ਪਾਰ ਕਰਦੇ ਹੋਏ ਵਿਦਿਆਰਥੀ ਦੇ ਗੁਪਤ ਅੰਗ ’ਚ ਸੈਨੇਟਾਈਜ਼ਰ ਅਤੇ ਸ਼ਹਿਦ ਪਾ ਦਿੱਤਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਉਨ੍ਹਾਂ ਨੇ ਟੁੱਥਬਰੱਸ਼ ਅਤੇ ਪੈਨਸਿਲ ਵੀ ਪਾ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀ ਨੂੰ ਉਸ ਦਾ ਗੁਪਤ ਅੰਗ ਕੱਟਣ ਦੀ ਧਮਕੀ ਵੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ 5 ਵਿਦਿਆਰਥੀਆਂ ’ਚੋਂ ਇਕ ਨਾਬਾਲਗ ਵੀ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ 5 ’ਚੋਂ 3 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। 

ਇਹ ਵੀ ਪੜ੍ਹੋ- ਸੋਨੇ ਨਾਲ ਜੜਿਆ ਰਾਜਸਥਾਨ ਦਾ ‘ਫੂਲ ਮਹਿਲ’, ਮੀਨਾਕਾਰੀ ਨੇ ਖ਼ੂਬਸੂਰਤੀ ਨੂੰ ਲਾਏ ਚਾਰ ਚੰਨ

ਰੋਂਦੇ ਵਿਦਿਆਰਥੀ ਨੇ ਭੈਣ ਨੂੰ ਦੱਸੀ ਹੱਡ-ਬੀਤੀ

ਜਾਣਕਾਰੀ ਮੁਤਾਬਕ 20 ਅਕਤੂਬਰ ਨੂੰ ਪੀੜਤ ਦੇ ਪਿਤਾ ਨੇ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਪਰਿਵਾਰ ਨੂੰ ਆਪਣੀ ਹੱਡ-ਬੀਤੀ ਦੱਸੀ ਸੀ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਸੀ ਕਿ ਦੋ ਦਿਨ ਪਹਿਲਾਂ ਪੁੱਤਰ ਨੇ ਆਪਣੀ ਵੱਡੀ ਭੈਣ ਨੂੰ ਦੱਸਿਆ ਸੀ ਕਿ ਉਸ ਨੂੰ ਹੌਸਟਲ ’ਚ ਨਹੀਂ ਰਹਿਣਾ। ਇਸ ’ਤੇ ਉਸ ਦੀ ਭੈਣ ਨੇ ਜਦੋਂ ਜ਼ੋਰ ਦੇ ਕੇ ਪੁੱਛਿਆ ਤਾਂ ਉਸ ਨੇ ਪੂਰੀ ਗੱਲ ਦੱਸੀ। ਇਸ ਤੋਂ ਬਾਅਦ ਭੈਣ ਨੇ ਪਿਤਾ ਨੂੰ ਪੂਰੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- PM ਮੋਦੀ ਨੇ ‘ਰੁਜ਼ਗਾਰ ਮੇਲੇ’ ਦੀ ਕੀਤੀ ਸ਼ੁਰੂਆਤ, 75,000 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ-

ਇਸ ਤੋਂ ਬਾਅਦ ਪਿਤਾ ਅਤੇ ਭੈਣ ਉਸ ਨੂੰ ਹੌਸਟਲ ਮਿਲਣ ਪਹੁੰਚੇ। ਇਸ ਦੌਰਾਨ ਉਹ ਦੋਹਾਂ ਨਾਲ ਲਿਪਟ ਕੇ ਰੋਣ ਲੱਗਾ। ਉਸ ਨੇ ਖ਼ੁਦ ਨਾਲ ਹੋਈ ਘਟਨਾ ਬਾਰੇ ਦੱਸਿਆ। ਵਿਦਿਆਰਥੀ ਨੇ ਦੱਸਿਆ ਕਿ 3 ਵਿਦਿਆਰਥੀਆਂ ਨੇ ਪਿਛਲੇ ਮਹੀਨੇ ਨਹਾਉਂਦੇ ਹੋਏ ਉਸ ਦਾ ਵੀਡੀਓ ਬਣਾਇਆ ਸੀ। ਇਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਨ ਲੱਗੇ। ਉਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਕੁਝ ਦੱਸੇਗਾ ਤਾਂ ਉਸ ਦਾ ਵੀਡੀਓ ਵਾਇਰਲ ਕਰ ਦੇਣਗੇ। ਫ਼ਿਲਹਾਲ ਇਸ ਮਾਮਲੇ ’ਚ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤਿੰਨ ਵਿਦਿਆਰਥੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਪੀੜਤ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ। 


Tanu

Content Editor

Related News