ਗੁਜਰਾਤ ਪੁਲਸ ਦਾ ਵਾਹਨ ਹਾਦਸੇ ਦਾ ਸ਼ਿਕਾਰ, 4 ਪੁਲਸ ਕਰਮੀਆਂ ਸਮੇਤ 5 ਦੀ ਮੌਤ

Tuesday, Feb 15, 2022 - 10:55 AM (IST)

ਗੁਜਰਾਤ ਪੁਲਸ ਦਾ ਵਾਹਨ ਹਾਦਸੇ ਦਾ ਸ਼ਿਕਾਰ, 4 ਪੁਲਸ ਕਰਮੀਆਂ ਸਮੇਤ 5 ਦੀ ਮੌਤ

ਜੈਪੁਰ (ਭਾਸ਼ਾ)— ਰਾਜਸਥਾਨ ਦੇ ਸ਼ਾਹਪੁਰਾ ਇਲਾਕੇ ਵਿਚ ਇਕ ਵਾਹਨ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ 4 ਪੁਲਸ ਕਰਮੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ ’ਤੇ ਨੀਝਰ ਮੋੜ ਨੇੜੇ ਵਾਹਨ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਰ ਕੇ ਇਹ ਹਾਦਸਾ ਵਾਪਰਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਦਸੇ ’ਤੇ ਸੋਗ ਜਤਾਇਆ।

PunjabKesari

ਮੁੱਖ ਮੰਤਰੀ ਨੇ ਟਵੀਟ ਕੀਤਾ, ‘‘ਦਿੱਲੀ ਤੋਂ ਇਕ ਦੋਸ਼ੀ ਨੂੰ ਲੈ ਕੇ ਗੁਜਰਾਤ ਜਾ ਰਹੇ ਗੁਜਰਾਤ ਪੁਲਸ ਦਾ ਵਾਹਨ ਜੈਪੁਰ ਦੇ ਭਾਬਰੂ ਖੇਤਰ ’ਚ ਹਾਦਸੇ ਦਾ ਸ਼ਿਕਾਰ ਹੋਣ ਨਾਲ 4 ਪੁਲਸ ਕਰਮੀਆਂ ਸਮੇਤ 5 ਲੋਕਾਂ ਦੀ ਮੌਤ ਦੀ ਖ਼ਬਰ ਦੁਖ਼ਦ ਹੈ। ਗਹਿਲੋਤ ਨੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।’’


author

Tanu

Content Editor

Related News