ਗੁਜਰਾਤ ਦੇ ਇਕ ਹੋਰ ਵਿਧਾਇਕ ਨੂੰ ਕੋਰੋਨਾ, ਹੁਣ ਤੱਕ ਕੁੱਲ 9 MLA ਹੋ ਚੁਕੇ ਹਨ ਇਨਫੈਕਟਡ
Monday, Jul 20, 2020 - 03:23 PM (IST)
ਗਾਂਧੀਨਗਰ/ਵਡੋਦਰਾ- ਗੁਜਰਾਤ 'ਚ ਵਡੋਦਰਾ ਜ਼ਿਲ੍ਹੇ ਦੇ ਸਾਵਲੀ ਵਿਧਾਨ ਸਭਾ ਖੇਤਰ 'ਚ ਸੱਤਾਧਾਰੀ ਭਾਜਪਾ ਦੇ ਵਿਧਾਇਕ ਕੇਤਨ ਇਨਾਮਦਾਰ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਹ ਗੁਜਰਾਤ ਦੇ 9ਵੇਂ ਵਿਧਾਇਕ ਹਨ, ਜੋ ਹੁਣ ਤੱਕ ਕੋਰੋਨਾ ਦੀ ਲਪੇਟ 'ਚ ਆਏ ਹਨ। ਸ਼੍ਰੀ ਇਨਾਮਦਾਰ ਨੇ ਸੋਮਵਾਰ ਨੂੰ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਇਲਾਜ ਲਈ ਹਸਪਤਾਲ 'ਚ ਦਾਖ਼ਲ ਹੋ ਰਹੇ ਹਨ।
ਦੱਸਣਯੋਗ ਹੈ ਕਿ ਵਿਧਾਇਕਾਂ ਤੋਂ ਇਲਾਵਾ ਸੂਬੇ ਦੇ ਕਈ ਹੋਰ ਸੀਨੀਅਰ ਨੇਤਾ ਵੀ ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਆ ਚੁਕੇ ਹਨ, ਜਿਨ੍ਹਾਂ 'ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ੰਕਰਸਿੰਘ ਵਾਘੇਲਾ, ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਭਾਰਤ ਸੋਲੰਕੀ ਮੁੱਖ ਹਨ। ਹਾਲ 'ਚ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਵਡੋਦਰਾ ਦੇ ਕਰਜਨ ਦੇ ਸਾਬਕਾ ਵਿਧਾਇਕ ਅਕਸ਼ੇ ਪਟੇਲ ਵੀ ਕੋਰੋਨਾ ਇਨਫੈਕਸ਼ ਕਾਰਨ ਇਲਾਜ ਅਧੀਨ ਹਨ। ਕਾਂਗਰਸ ਦੇ ਸੀਨੀਅਰ ਨੇਤਾ ਬਦਰੂਦੀਨ ਸ਼ੇਖਰ ਦੀ ਤਾਂ ਕੋਰੋਨਾ ਕਾਰਨ ਮੌਤ ਹੋ ਗਈ ਸੀ। ਗੁਜਰਾਤ 'ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 47500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ 'ਚੋਂ 2150 ਤੋਂ ਵੱਧ ਦੀ ਮੌਤ ਵੀ ਹੋ ਚੁਕੀ ਹੈ। ਲਗਭਗ 35 ਹਜ਼ਾਰ ਲੋਕ ਸਿਹਤਮੰਦ ਹੋ ਚੁਕੇ ਹਨ।