ਨਰਾਤਿਆਂ ਦੌਰਾਨ ਨਾਬਾਲਗ ਨਾਲ ਸਮੂਹਿਕ ਜਬਰ-ਜ਼ਿਨਾਹ, ਬਦਮਾਸ਼ਾਂ ਨੂੰ ਵੇਖ ਕੁੜੀ ਨੂੰ ਇਕੱਲਾ ਛੱਡ ਭੱਜੇ ਦੋਸਤ
Wednesday, Oct 09, 2024 - 07:21 PM (IST)
ਸੂਰਤ (ਏਜੰਸੀ)- ਗੁਜਰਾਤ ਦੇ ਸੂਰਤ ਜ਼ਿਲੇ ’ਚ ਨਰਾਤਿਆਂ ਦੌਰਾਨ ਦੋਸਤਾਂ ਨਾਲ ਗਈ 17 ਸਾਲ ਦੀ ਇਕ ਨਾਬਾਲਗ ਕੁੜੀ ਨਾਲ ਤਿੰਨ ਨੌਜਵਾਨਾਂ ਨੇ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਸੁਪਰਡੈਂਟ (ਦਿਹਾਤੀ) ਹਿਤੇਸ਼ ਜੋਇਸਰ ਨੇ ਦੱਸਿਆ ਕਿ ਮੰਗਰੋਲ ਤਾਲੁਕਾ ਦੇ ਮੋਟਾ ਬੋਰਸਰਾ ਪਿੰਡ ਦੇ ਬਾਹਰਵਾਰ ਇਕ ਇਲਾਕੇ ’ਚ ਮੰਗਲਵਾਰ ਰਾਤ ਕਰੀਬ 11 ਵਜੇ ਉਕਤ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚੋਂ 2 ਹਿੰਦੂ ਵਪਾਰੀ ਅਗਵਾ, ਗੈਂਗਸਟਰਾਂ ਨੇ ਰੱਖੀ ਇਹ ਮੰਗ
ਉਨ੍ਹਾਂ ਕਿਹਾ ਕਿ ਕੁੜੀ ਆਪਣੀ ਕੋਚਿੰਗ ਕਲਾਸ ਤੋਂ ਬਾਅਦ ਦੋਸਤਾਂ ਨੂੰ ਮਿਲਣ ਗਈ ਸੀ। ਰਾਤ ਕਰੀਬ 10:30 ਵਜੇ ਉਸ ਨੇ ਆਪਣੇ 2 ਦੋਸਤਾਂ ਨਾਲ ਆਈਸਕ੍ਰੀਮ ਖਾਧੀ। ਉਹ ਅਤੇ ਉਸ ਦੇ 2 ਮਰਦ ਦੋਸਤ ਮੋਟਾ ਬੋਰਸਰਾ ਪਿੰਡ ਕੋਲ ਇਕ ਸੁੰਨਸਾਨ ਥਾਂ ’ਤੇ ਬੈਠੇ ਸਨ ਕਿ ਉਦੋਂ 3 ਵਿਅਕਤੀ ਉਨ੍ਹਾਂ ਕੋਲ ਆਏ। ਤਿੰਨਾਂ ਨੇ ਕੁੜੀ ਨੂੰ ਫੜ ਲਿਆ, ਜਦਕਿ ਉਸ ਦੇ ਦੋਸਤ ਭੱਜ ਗਏ। ਉਸ ਪਿੱਛੋਂ ਉਨ੍ਹਾਂ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ । ਫਿਰ ਉਸ ਦਾ ਤੇ ਉਸ ਦੇ ਦੋਸਤਾਂ ਦਾ ਫੋਨ ਲੈ ਕੇ ਭੱਜ ਗਏ। ਜੋਇਸਰ ਨੇ ਕਿਹਾ, “ਇਕ ਬਾਈਕ ਜ਼ਬਤ ਕਰ ਲਈ ਗਈ ਹੈ ਅਤੇ ਦੋ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਸੀਂ ਤੀਜੇ ਦੋਸ਼ੀ ਨੂੰ ਵੀ ਫੜ ਲਵਾਂਗੇ।”
ਇਹ ਵੀ ਪੜ੍ਹੋ: ਕਿੰਗਸਟਨ ਪੁਲਸ ਨੇ ਫੇਂਟੇਨਾਇਲ ਦੀ ਵੱਡੀ ਖੇਪ ਕੀਤੀ ਜ਼ਬਤ, 3 ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8