ਸੱਤ ਫੇਰਿਆਂ ਮਗਰੋਂ ਡੋਲ਼ੀ ਦੀ ਜਗ੍ਹਾ ਉੱਠੀ ਲਾੜੀ ਦੀ ਅਰਥੀ, ਲਾੜਾ ਬੋਲਿਆ-ਅਜਿਹੀ ਕਿਸਮਤ ਕਿਸੇ ਦੀ ਨਾ ਹੋਵੇ

Friday, Mar 05, 2021 - 02:26 PM (IST)

ਸੱਤ ਫੇਰਿਆਂ ਮਗਰੋਂ ਡੋਲ਼ੀ ਦੀ ਜਗ੍ਹਾ ਉੱਠੀ ਲਾੜੀ ਦੀ ਅਰਥੀ, ਲਾੜਾ ਬੋਲਿਆ-ਅਜਿਹੀ ਕਿਸਮਤ ਕਿਸੇ ਦੀ ਨਾ ਹੋਵੇ

ਵਡੋਦਰਾ- ਗੁਜਰਾਤ ਦੇ ਵਡੋਦਰਾ 'ਚ ਦਿਲ ਝੰਜੋੜ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ। ਉਸ ਸਮੇਂ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ, ਜਦੋਂ ਘਰੋਂ ਵਿਦਾ ਹੋ ਰਹੀ ਲਾੜੀ ਦੀ ਅਚਾਨਕ ਮੌਤ ਹੋ ਗਈ। ਦਰਅਸਲ ਮੁਕਤਾ ਸੋਲੰਕੀ ਅਤੇ ਕ੍ਰਿਸ਼ਨਾ ਟਾਊਨਸ਼ਿਪ ਦੋਵੇਂ ਇਕ-ਦੂਜੇ ਨਾਲ ਪਿਆਰ ਕਰਦੇ ਸਨ। ਘਰਵਾਲਿਆਂ ਦੀ ਸਹਿਮਤੀ ਨਾਲ ਇਕ ਮਾਰਚ ਨੂੰ ਦੋਹਾਂ ਦਾ ਵਿਆਹ ਹੋਇਆ ਅਤੇ ਵੀਰਵਾਰ ਸਵੇਰੇ ਵਿਦਾਈ ਹੋਈ ਸੀ। ਵਿਆਹ ਦੇ ਸਮੇਂ ਮੁਕਤਾ ਨੂੰ ਤੇਜ਼ ਬੁਖ਼ਾਰ ਹੋ ਗਿਆ ਸੀ। ਡਾਕਟਰ ਨੇ ਬੁਖ਼ਾਰ ਦੀ ਦਵਾਈ ਦੇ ਕੇ ਮੁਕਤਾ ਨੂੰ ਆਰਾਮ ਕਰਨ ਲਈ ਕਿਹਾ ਸੀ। ਮੁਕਤਾ ਦੇ ਬੁਖ਼ਾਰ ਕਾਰਨ ਵਿਦਾਈ 2 ਦਿਨ ਬਾਅਦ ਹੋ ਰਹੀ ਸੀ।

PunjabKesariਲਾੜੀ ਦੀ ਤਰ੍ਹਾਂ ਸੱਜ ਕੇ ਬੈਠੀ ਮੁਕਤਾ ਨੂੰ ਅਚਾਨਕ ਚੱਕਰ ਆਏ ਅਤੇ ਉਹ ਬੇਹੋਸ਼ ਹੋ ਕੇ ਡਿੱਗ ਗਈ। ਤੁਰੰਤ ਲਾੜੀ ਨੂੰ ਐਂਬੂਲੈਂਸ 'ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੌਤ ਤੋਂ ਬਾਅਦ ਜਦੋਂ ਮੁਕਤਾ ਦੀ ਲਾਸ਼ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਰਿਪੋਰਟ ਪਾਜ਼ੇਟਿਵ ਆਈ। ਵਿਆਹ 'ਚ ਆਏ ਮਹਿਮਾਨਾਂ 'ਚ ਇਹ ਖ਼ਬਰ ਸੁਣਦੇ ਹੀ ਭਾਜੜਾਂ ਪੈ ਗਈਆਂ। ਮ੍ਰਿਤਕ ਧੀ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਲਾੜਾ ਵੀ ਰੋਂਦੇ ਹੋਏ ਕਹਿ ਰਿਹਾ ਹੈ ਕਿ ਭਗਵਾਨ ਅਜਿਹੀ ਕਿਸਮਤ ਕਿਸੇ ਨੂੰ ਨਾ ਦੇਵੇ।

PunjabKesari


author

DIsha

Content Editor

Related News