ਬੁਰਾ ਰੋਗ ਗ਼ਰੀਬੀ: ਗੁਜਰਾਤ 'ਚ ਇਕ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ, 3 ਦੀ ਮੌਤ

Thursday, Mar 04, 2021 - 10:06 AM (IST)

ਬੁਰਾ ਰੋਗ ਗ਼ਰੀਬੀ: ਗੁਜਰਾਤ 'ਚ ਇਕ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ, 3 ਦੀ ਮੌਤ

ਵਡੋਦਰਾ- ਗੁਜਰਾਤ ਦੇ ਵਡੋਦਰਾ 'ਚ ਇਕ ਪਰਿਵਾਰ ਦੇ 6 ਮੈਂਬਰਾਂ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਦੀ ਹਾਲਤ ਗੰਭੀਰ ਹੈ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਤਿੰਨ ਸਾਲ ਦਾ ਇਕ ਬੱਚਾ ਵੀ ਹੈ। ਘਟਨਾ ਸਾਮਾ ਇਲਾਕੇ 'ਚ ਸਥਿਤ ਸਵਾਤੀ ਸੋਸਾਇਟੀ 'ਚ ਹੋਈ।

ਇਹ ਵੀ ਪੜ੍ਹੋ : ਧੀ ਦਾ ਵੱਢਿਆ ਸਿਰ ਲੈ ਕੇ ਥਾਣੇ ਪੁੱਜਾ ਪਿਤਾ, ਕਿਹਾ- ਚਚੇਰੇ ਭਰਾ ਨਾਲ ਸਨ ਪ੍ਰੇਮ ਸਬੰਧ

ਸ਼ਾਮ ਲਗਭਗ 5 ਵਜੇ ਪਰਿਵਾਰ ਦੇ ਇਕ ਮੈਂਬਰ ਨੇ ਪੁਲਸ ਕੰਟਰੋਲ ਰੂਮ 'ਚ ਫੋਨ ਕਰ ਕੇ ਘਟਨਾ ਦੀ ਸੂਚਨਾ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਜ਼ਹਿਰ ਖਾਣ ਦਾ ਕੋਈ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਜਾਰੀ ਹੈ। ਪੁਲਸ ਦਾ ਮੰਨਣਾ ਹੈ ਕਿ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਪਰਿਵਾਰ ਨੇ ਇਹ ਕਦਮ ਚੁੱਕਿਆ ਹੋਵੇਗਾ।

ਇਹ ਵੀ ਪੜ੍ਹੋ : ਹੈਰਾਨੀਜਨਕ ਮਾਮਲਾ: ਪਸੰਦ ਦਾ ਭੋਜਨ ਨਾ ਬਣਾਉਣ ਕਾਰਨ ਦੋਸਤ ਦਾ ਕਰ ਦਿੱਤਾ ਕਤਲ


author

DIsha

Content Editor

Related News