ਐਗਜ਼ਿਟ ਪੋਲ ''ਤੇ ਬੋਲੇ ਹਾਰਦਿਕ, ਚੋਣਾਂ ਪਾਰਦਰਸ਼ੀ ਹੋਈਆਂ ਤਾਂ ਭਾਜਪਾ ਦੀ ਹਾਰ ਤੈਅ

Thursday, Dec 14, 2017 - 11:50 PM (IST)

ਐਗਜ਼ਿਟ ਪੋਲ ''ਤੇ ਬੋਲੇ ਹਾਰਦਿਕ, ਚੋਣਾਂ ਪਾਰਦਰਸ਼ੀ ਹੋਈਆਂ ਤਾਂ ਭਾਜਪਾ ਦੀ ਹਾਰ ਤੈਅ

ਨਵੀਂ ਦਿੱਲੀ— ਗੁਜਰਾਤ 'ਚ ਪੂਰੇ ਹੋ ਚੁੱਕੇ ਚੋਣਾਂ ਦੇ ਪ੍ਰਚਾਰ ਤੋਂ ਬਾਅਦ ਵੀਰਵਾਰ ਨੂੰ ਦੂਜੇ ਪੜਾਅ ਦੀ ਵੋਟਿੰਗ ਵੀ ਹੋ ਚੁੱਕੀ ਹੈ। ਇਸੇ ਦੌਰਾਨ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਭਾਜਪਾ ਦੀ ਚਾਲ ਦੱਸਦੇ ਹੋਏ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਟਵੀਟ ਕਰਕੇ ਇਕ ਵਾਰ ਫਿਰ ਈ.ਵੀ.ਐੱਮ. ਦਾ ਰਾਗ ਗਾਇਆ ਹੈ।
ਪਟੇਨ ਨੇ ਟਵੀਟ 'ਚ ਕਿਹਾ ਕਿ ਜਾਨਬੁੱਝ ਕੇ ਐਗਜ਼ਿਟ ਪੋਲ 'ਚ ਭਾਜਪਾ ਦੀ ਜਿੱਤ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਈਵੀਐੱਮ ਨਾਲ ਛੇੜਛਾੜ ਦਾ ਦੋਸ਼ ਨਾ ਲੱਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਚੋਣਾਂ ਸੱਚੀਆਂ ਹਨ ਤਾਂ ਭਾਜਪਾ ਦੇ ਜਿੱਤਣ ਦੀ ਕੋਈ ਉਮੀਦ ਨਹੀਂ ਹੈ।
ਦੱਸਣਯੋਗ ਹੈ ਕਿ ਗੁਜਰਾਤ ਚੋਣਾਂ ਦੇ ਦੂਜੇ ਪੜਾਅ 'ਚ 93 ਸੀਟਾਂ 'ਤੇ ਵੋਟਿੰਗ ਜਿਵੇਂ ਹੀ ਖਤਮ ਹੋਈ, ਵੱਖ-ਵੱਖ ਨਿਊਜ਼ ਚੈਨਲਾਂ ਨੇ ਆਪਣੇ ਆਪਣੇ ਐਗਜ਼ਿਟ ਪੋਲ ਦਿਖਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ 'ਚ ਭਾਜਪਾ ਨੂੰ ਅੱਗੇ ਦੱਸਿਆ ਗਿਆ ਹੈ।


Related News