ਗੁਜਰਾਤ ''ਚ ਇਕ ਵਾਰ ਫਿਰ ਲੱਗੇ ਭੂਚਾਲ ਦੇ ਝਟਕੇ, ਡਰ ਕੇ ਘਰੋਂ ਬਾਹਰ ਦੌੜੇ ਲੋਕ

06/15/2020 2:33:13 PM

ਗਾਂਧੀਨਗਰ- ਗੁਜਰਾਤ ਦੇ ਕੱਛ 'ਚ ਅੱਜ ਯਾਨੀ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੱਛ 'ਚ ਦੁਪਹਿਰ 12.57 ਵਜੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ (ਐੱਨ.ਸੀ.ਐੱਸ.) ਨੇ ਦੱਸਿਆ ਹੈ ਕਿ ਭੂਚਾਲ ਦੇ ਝਟਕੇ 12.57 ਵਜੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.4 ਰਹੀ। ਭੂਚਾਲ ਦਾ ਕੇਂਦਰ ਕੱਛ ਤੋਂ 15 ਕਿਲੋਮੀਟਰ ਦੂਰ ਰਿਹਾ। ਭੂਚਾਲ ਦੇ ਝਟਕੇ ਤੋਂ ਬਾਅਦ ਲੋਕ ਘਰੋਂ ਬਾਹਰ ਆ ਗਏ। ਧਰਤੀ ਦੇ ਹਿਲਣ ਨਾਲ ਲੋਕ ਡਰ ਗਏ।

ਇਸ ਤੋਂ ਪਹਿਲਾਂ ਗੁਜਰਾਤ 'ਚ ਐਤਵਾਰ ਰਾਤ ਮੱਧਮ ਤੀਬਰਤਾ ਦਾ ਇਕ ਝਟਕਾ ਮਹਿਸੂਸ ਕੀਤਾ ਗਿਆ, ਜਿਸ ਨਾਲ ਕਈ ਥਾਂਵਾਂ 'ਤੇ ਲੋਕ ਡਰ ਕਾਰਨ ਘਰੋਂ ਬਾਹਰ ਨਿਕਲ ਆਏ। ਕੁਝ ਸਥਾਨਾਂ 'ਤੇ ਗੱਡੀਆਂ ਵੀ ਹਿਲਦੇ ਹੋਏ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈਆਂ ਹਨ। ਦੱਸਣਯੋਗ ਹੈ ਕਿ ਗੁਜਰਾਤ 'ਚ ਵਿਸ਼ੇਸ਼ ਰੂਪ ਨਾਲ ਕੱਛ 'ਚ ਲਗਭਗ ਰੋਜ਼ਾਨਾ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇਨ੍ਹਾਂ ਦੀ ਤੀਬਰਤਾ ਇਕ ਤੋਂ 3 ਦਰਮਿਆਨ ਹੁੰਦੀ ਹੈ। ਦੱਸਣਯੋਗ ਹੈ ਕਿ ਸੂਬੇ 'ਚ ਇਸ ਤੋਂ ਪਹਿਲਾਂ 2001 'ਚ ਕੱਛ 'ਚ ਬਹੁਤ ਵੱਡਾ ਭੂਚਾਲ ਆਇਆ ਸੀ, ਜਿਸ 'ਚ ਵੱਡੀ ਗਿਣਤੀ 'ਚ ਜਾਨ-ਮਾਲ ਦਾ ਨੁਕਸਾਨ ਹੋਇਆ ਸੀ।


DIsha

Content Editor

Related News