ਗੁਜਰਾਤ ਦੇ ਉੱਪ ਮੁੱਖ ਮੰਤਰੀ ਪਟੇਲ ਕੋਰੋਨਾ ਪਾਜ਼ੇਟਿਵ, ਕੁਝ ਦੇਰ ਪਹਿਲਾਂ ਹੀ ਸ਼ਾਹ ਦੇ ਪ੍ਰੋਗਰਾਮ ''ਚ ਹੋਏ ਸਨ ਸ਼ਾਮਲ

Saturday, Apr 24, 2021 - 06:51 PM (IST)

ਗਾਂਧੀਨਗਰ- ਗੁਜਰਾਤ ਦੇ ਉੱਪ ਮੁੱਖ ਮੰਤਰੀ ਸਹਿ ਸਿਹਤ ਮੰਤਰੀ ਨਿਤਿਨ ਪਟੇਲ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਪਟੇਲ ਨੇ ਇਸ ਗੱਲ ਦਾ ਆਪਣੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ। ਇਸ ਤੋਂ ਕੁਝ ਹੀ ਸਮੇਂ ਪਹਿਲਾਂ ਪਟੇਲ ਗੁਜਰਾਤ ਦੌਰੇ 'ਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਤੇ ਸਥਾਨਕ ਲੋਕ ਸਭਾ ਸੰਸਦ ਮੈਂਬਰ ਅਮਿਤ ਅਤੇ ਮੁੱਖ ਮੰਤਰੀ ਵਿਜੇ ਰੂਪਾਨੀ ਨਾਲ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। 

PunjabKesari64 ਸਾਲਾ ਪਟੇਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਕਿ ਕੋਰੋਨਾ ਦੇ ਆਮ ਲੱਛਣ ਦਿੱਸਣ 'ਤੇ ਉਨ੍ਹਾਂ ਨੇ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾਕਟਰਾਂ ਦੀ ਸਲਾਹ 'ਤੇ ਉਹ ਅਹਿਮਦਾਬਾਦ ਦੇ ਯੂ.ਐੱਨ. ਮੇਹਤਾ ਹਸਪਤਾਲ 'ਚ ਦਾਖ਼ਲ ਹੋ ਰਹੇ ਹਨ। ਦੱਸਣਯੋਗ ਹੈ ਕਿ ਸ਼੍ਰੀ ਪਟੇਲ ਕੱਲ ਯਾਨੀ ਸ਼ੁੱਕਰਵਾਰ ਨੂੰ ਵੀ ਸ਼ਾਹ ਅਤੇ ਮੁੱਖ ਮੰਤਰੀ ਨਾਲ ਕੁਝ ਪ੍ਰੋਗਰਾਮਾਂ 'ਚ ਹਾਜ਼ਰ ਰਹੇ ਸਨ। ਹਾਲਾਂਕਿ ਦੋਵੇਂ ਪਹਿਲਾਂ ਹੀ ਕੋਰੋਨਾ ਪੀੜਤ ਹੋ ਚੁਕੇ ਹਨ। ਸ਼ਾਹ ਨੇ ਸ਼ਨੀਵਾਰ ਨੂੰ ਗਾਂਧੀਨਗਰ ਜ਼ਿਲ੍ਹੇ ਦੇ ਕੋਲਵੜਾ ਸਥਿਤ ਕੋਵਿਡ ਡੇਜਿਗਨੇਟੇਡ ਹਸਪਤਾਲ 'ਚ 280 ਪੀ.ਐੱਸ.ਏ. ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਸ਼੍ਰੀ ਰੂਪਾਨੀ ਅਤੇ ਪਟੇਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕੋਵਿਡ ਕਾਰਨ ਨਹੀਂ ਮਿਲੀ ਛੁੱਟੀ, ਥਾਣੇ 'ਚ ਹੋਈ ਕਾਂਸਟੇਬਲ ਬੀਬੀ ਦੀ 'ਹਲਦੀ' ਦੀ ਰਸਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News