ਖ਼ੌਫਨਾਕ! ਪਤੀ-ਪਤਨੀ ਨੇ ਖ਼ੁਦ ਦਿੱਤੀ ਆਪਣੀ ਬਲੀ, ਸਿਰ ਵੱਢ ਕੇ ਅਗਨੀਕੁੰਡ 'ਚ ਚੜ੍ਹਾਏ

Monday, Apr 17, 2023 - 11:45 AM (IST)

ਖ਼ੌਫਨਾਕ! ਪਤੀ-ਪਤਨੀ ਨੇ ਖ਼ੁਦ ਦਿੱਤੀ ਆਪਣੀ ਬਲੀ, ਸਿਰ ਵੱਢ ਕੇ ਅਗਨੀਕੁੰਡ 'ਚ ਚੜ੍ਹਾਏ

ਰਾਜਕੋਟ- ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਆਪਣੀ ਬਲੀ ਦੇਣ ਲਈ 'ਗਿਲੋਟਿਨ' ਵਰਗੇ ਯੰਤਰ ਦੀ ਵਰਤੋਂ ਕਰ ਕੇ ਆਪਣਾ ਸਿਰ ਵੱਢ ਕੇ ਖ਼ੁਦਕੁਸ਼ੀ ਕਰ ਲਈ, ਤਾਂ ਕਿ ਉਹ ਆਪਣੇ ਸਿਰ ਦੀ ਬਲੀ ਦੇ ਸਕਣ। ਪੁਲਸ ਨੇ ਦੋਹਾਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਆਖ਼ਰ ਕਿਉਂ ਦਿੱਤੀ ਗਈ ਅਤੀਕ ਤੇ ਅਸ਼ਰਫ਼ ਨੂੰ ਦਰਦਨਾਕ ਮੌਤ, ਤਿੰਨੋਂ ਮੁਲਜ਼ਮਾਂ ਨੇ ਦੱਸੀ ਵੱਡੀ ਵਜ੍ਹਾ

ਘਰ ’ਚ ਹੀ ਬਣਾਇਆ ਗਿਲੋਟਿਨ ਯੰਤਰ 

ਪੁਲਸ ਨੇ ਦੱਸਿਆ ਕਿ ਉਕਤ ਜੋੜੇ ਨੇ ਗਿਲੋਟਿਨ ਯੰਤਰ ਘਰ ’ਚ ਹੀ ਬਣਾਇਆ ਸੀ। ਓਧਰ ਵਿੰਛੀਆ ਥਾਣੇ ਦੇ ਸਬ-ਇੰਸਪੈਕਟਰ ਇੰਦਰਜੀਤ ਸਿੰਘ ਜਡੇਜਾ ਨੇ ਦੱਸਿਆ ਕਿ ਹੇਮੂਭਾਈ ਮਕਵਾਨਾ (38) ਅਤੇ ਉਸ ਦੀ ਪਤਨੀ ਹੰਸਾਬੇਨ (35) ਨੇ ਪਿੰਡ ’ਚ ਇਕ ਝੌਂਪੜੀ ’ਚ ਖ਼ੁਦਕੁਸ਼ੀ ਕਰ ਲਈ। ਪਤੀ-ਪਤਨੀ ਨੇ ਖ਼ੁਦਕੁਸ਼ੀ ਦੀ ਇਸ ਯੋਜਨਾ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਕਿ ਉਨ੍ਹਾਂ ਦੇ ਸਿਰ ਵੱਢੇ ਜਾਣ ਤੋਂ ਬਾਅਦ ਅਗਨੀਕੁੰਡ ’ਚ ਪੈ ਜਾਣ। ਮੌਕੇ ’ਤੇ ਇਕ ਸੁਸਾਈਡ ਨੋਟ ਵੀ ਮਿਲਿਆ ਹੈ।

ਇਹ ਵੀ ਪੜ੍ਹੋ- CBI ਦੇ ਸੰਮਨ ਮਗਰੋਂ ਬੋਲੇ ਕੇਜਰੀਵਾਲ- ਜੇ ਮੈਂ ਭ੍ਰਿਸ਼ਟ ਹਾਂ ਤਾਂ ਫਿਰ ਦੇਸ਼ 'ਚ ਕੋਈ ਵੀ ਈਮਾਨਦਾਰ ਨਹੀਂ

ਇਸ ਤਰ੍ਹਾਂ ਸਿਰ ਵੱਢ ਕੇ ਅਗਨੀਕੁੰਡ 'ਚ ਚੜ੍ਹਾਏ

ਪੁਲਸ ਅਧਿਕਾਰੀ ਨੇ ਕਿਹਾ ਕਿ ਜੋੜੇ ਨੇ ਰੱਸੀ ਨਾਲ ਬੱਝੇ ਗਿਲੋਟਿਨ ਵਰਗੇ ਯੰਤਰ ਦੇ ਹੇਠਾਂ ਆਪਣਾ ਸਿਰ ਰੱਖਣ ਤੋਂ ਪਹਿਲਾਂ ਇਕ ਅਗਨੀਕੁੰਡ ਤਿਆਰ ਕੀਤਾ। ਜਿਵੇਂ ਹੀ ਉਨ੍ਹਾਂ ਨੇ ਰੱਸੀ ਨੂੰ ਛੱਡਿਆ ਲੋਹੇ ਦਾ ਬਲੇਡ ਉਨ੍ਹਾਂ ’ਤੇ ਡਿੱਗਿਆ, ਜਿਸ ਨਾਲ ਉਨ੍ਹਾਂ ਸਿਰ ਧੜ ਤੋਂ ਵੱਖ ਹੋ ਗਏ ਅਤੇ ਅਗਨੀਕੁੰਡ ’ਚ ਡਿੱਗ ਗਏ। 

ਇਹ ਵੀ ਪੜ੍ਹੋ-  CAPF 'ਚ ਭਰਤੀ ਲਈ ਹੁਣ ਪੰਜਾਬੀ ਸਣੇ 13 ਭਾਸ਼ਾਵਾਂ 'ਚ ਹੋਵੇਗੀ ਪ੍ਰੀਖਿਆ, ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ

ਇਕ ਸਾਲ ਤੋਂ ਝੌਂਪੜੀ 'ਚ ਰਹਿ ਕੇ ਪਤੀ-ਪਤਨੀ ਕਰ ਰਹੇ ਸਨ ਪੂਜਾ

ਅਧਿਕਾਰੀ ਨੇ ਕਿਹਾ ਕਿ ਜੋੜੇ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਦੋਵੇਂ ਪਿਛਲੇ ਇਕ ਸਾਲ ਤੋਂ ਹਰ ਦਿਨ ਝੌਂਪੜੀ ਵਿਚ ਪੂਜਾ ਕਰ ਰਹੇ ਸਨ। ਜੋੜੇ ਦੇ 2 ਬੱਚੇ, ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰ ਹਨ, ਜੋ ਨੇੜੇ ਹੀ ਰਹਿੰਦੇ ਹਨ। ਪਰਿਵਾਰ ਦੇ ਮੈਂਬਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਐਤਵਾਰ ਸਵੇਰੇ ਹੋਏ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਬਰਾਮਦ ਸੁਸਾਈਡ ਨੋਟ ਵਿਚ ਜੋੜੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਾਤਾ-ਪਿਤਾ ਅਤੇ ਬੱਚਿਆ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ ਹੈ। 
 


author

Tanu

Content Editor

Related News