ਗੁਜਰਾਤ ਕਾਂਗਰਸ MLA ਦੇ ਅਸਤੀਫੇ ''ਤੇ ਹਾਰਦਿਕ ਪਟੇਲ ਬੋਲੇ- ''ਅਜਿਹੇ ਵਿਧਾਇਕਾਂ ਨੂੰ ਜਨਤਾ ਚੱਪਲਾਂ ਨਾਲ ਕੁੱਟੇ''

Sunday, Jun 07, 2020 - 07:45 PM (IST)

ਗੁਜਰਾਤ ਕਾਂਗਰਸ MLA ਦੇ ਅਸਤੀਫੇ ''ਤੇ ਹਾਰਦਿਕ ਪਟੇਲ ਬੋਲੇ- ''ਅਜਿਹੇ ਵਿਧਾਇਕਾਂ ਨੂੰ ਜਨਤਾ ਚੱਪਲਾਂ ਨਾਲ ਕੁੱਟੇ''

ਅਹਿਮਦਾਬਾਦ (ਇੰਟ)- ਗੁਜਰਾਤ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ 2 ਵਿਧਾਇਕਾਂ ਨੇ ਗੁਜਰਾਤ ਵਿਧਾਨ ਸਭਾ ਦੇ ਪ੍ਰਧਾਨ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਇਸ ਮਾਮਲੇ 'ਚ ਕਾਂਗਰਸ ਦੇ ਵਿਧਾਇਕ ਹਾਰਦਿਕ ਪਟੇਲ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਚੱਪਲਾਂ ਨਾਲ ਕੁੱਟਣਾ ਚਾਹੀਦਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਸ ਨੂੰ ਨਹੀਂ ਪਤਾ ਕਿ ਕਾਂਗਰਸ ਦੇ ਵਿਧਾਇਕਾਂ ਨੇ ਡਰ ਤੋਂ ਅਸਤੀਫਾ ਦਿੱਤਾ ਹੈ ਜਾਂ ਲਾਲਚ ਤੋਂ ਪਰ ਜਨਤਾ ਉਨ੍ਹਾਂ ਨੂੰ ਮੁਆਫ ਨਹੀਂ ਕਰੇਗੀ।
ਹਾਰਦਿਕ ਪਟੇਲ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਜੋ ਲੋਕ ਜਨਤਾ ਦੇ ਨਾਲ ਅਪਮਾਨ ਕਰਕੇ, ਪੈਸਿਆਂ ਦੇ ਲਾਲਚ ਦੀ ਵਜ੍ਹਾ ਨਾਲ ਦੂਜੀ ਪਾਰਟੀ 'ਚ ਗਏ ਹਨ, ਅਜਿਹੇ ਲੋਕਾਂ ਨੂੰ ਜਨਤਾ ਨੂੰ ਹੁਣ ਚੱਪਲਾਂ ਨਾਲ ਕੁੱਟਣਾ ਚਾਹੀਦਾ ਹੈ। ਦੋਵਾਂ ਵਿਧਾਇਕਾਂ ਦੇ ਪਾਰਟੀ ਛੱਡਣ ਦੇ ਮਾਮਲੇ ਵਿੱਚ ਕਾਂਗਰਸ ਪਾਰਟੀ ਨੇ ਭਾਜਪਾ 'ਤੇ ਦੋਸ਼ ਲਗਾਇਆ। ਗੁਜਰਾਤ ਵਿੱਚ ਭਾਜਪਾ ਸਰਕਾਰ ਕੋਰੋਨਾ ਵਾਇਰਸ ਨੂੰ ਰੋਕਣ 'ਚ ਯੋਗ ਨਹੀਂ ਹੈ ਪਰ ਵਿਧਾਇਕਾਂ ਦੇ ਹਾਰਸ ਟ੍ਰੇਡਿੰਗ 'ਤੇ ਪੂਰਾ ਕੰਟਰੋਲ ਹੈ। ਗੁਜਰਾਤ 'ਚ 2017 ਵਿਧਾਨ ਸਭਾ ਚੋਣਾ ਵਰਗੇ ਹਾਲਾਤ ਬਣਦੇ ਦਿਖ ਰਹੇ ਹਨ। 2017 'ਚ ਇਸ ਤਰ੍ਹਾਂ ਭਾਜਪਾ ਨੇ ਗੁਜਰਾਤ 'ਚ ਇਕ ਵਾਧੂ ਉਮੀਦਵਾਰ ਖੜ੍ਹ ਕਰਕੇ ਕਾਂਗਰਸ ਦੇ ਦਿੱਗਜ ਅਹਿਮਦ ਪਟੇਲ ਦੀ ਸੀਟ ਫਸਾ ਦਿੱਤੀ ਸੀ।


author

Gurdeep Singh

Content Editor

Related News