ਕੋਰੋਨਾ ਦੀ ਲਪੇਟ ''ਚ ਗੁਜਰਾਤ ਦੇ CM ਵਿਜੇ ਰੂਪਾਨੀ, ਕੱਲ ਚੋਣ ਰੈਲੀ ''ਚ ਹੋਏ ਸਨ ਬੇਹੋਸ਼

Monday, Feb 15, 2021 - 01:58 PM (IST)

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਵਿਰੁੱਧ ਬੀਤੇ 16 ਜਨਵਰੀ ਤੋਂ ਟੀਕਾਕਰਣ ਮੁਹਿੰਮ ਜਾਰੀ ਹੈ। ਇਸ ਵਿਚ ਖ਼ਬਰ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਦੱਸਣਯੋਗ ਹੈ ਕਿ ਐਤਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦੇ ਸਮੇਂ ਮੁੱਖ ਮੰਤਰੀ ਰੂਪਾਨੀ ਮੰਚ 'ਤੇ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸੋਮਵਾਰ ਨੂੰ ਜਾਂਚ ਦੌਰਾਨ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਫਿਲਹਾਲ ਉਹ ਹਸਪਤਾਲ 'ਚ ਹੀ ਦਾਖ਼ਲ ਹਨ।

PunjabKesariਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਆਈਆਂ ਹਨ ਪਰ 24 ਘੰਟਿਆਂ ਤੱਕ ਉਨ੍ਹਾਂ ਨੂੰ ਹਸਪਤਾਲ 'ਚ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਜਾਵੇਗਾ। ਰੂਪਾਨੀ ਐਤਵਾਰ ਨੂੰ ਵਡੋਦਰਾ ਦੇ ਨਿਜਾਮਪੁਰਾ ਇਲਾਕੇ 'ਚ ਆਉਣ ਵਾਲੀਆਂ ਬਾਡੀ ਚੋਣਾਂ ਲਈ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੰਚ 'ਤੇ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਲਿਜਾਇਆ ਗਿਆ ਅਤੇ ਉੱਥੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਰੂਪਾਨੀ 'ਯੂ.ਐੱਨ. ਮੇਹਤਾ ਹਸਪਤਾਲ' 'ਚ ਦਾਖ਼ਲ ਹਨ। ਹਸਪਤਾਲ ਦੇ ਡਾ. ਆਰ.ਕੇ. ਪਟੇਲ ਨੇ ਕਿਹਾ,''ਰੂਪਾਨੀ ਜੀ ਥਕਾਣ ਅਤੇ ਪਾਣੀ ਦੀ ਕਮੀ ਕਾਰਨ ਬੇਹੋਸ਼ ਹੋ ਗਏ। ਅਸੀਂ ਉਨ੍ਹਾਂ ਦੀ ਸਾਰੀ ਜਾਂਚ ਕੀਤੀ ਅਤੇ ਸਾਰੀਆਂ ਰਿਪੋਰਟ ਨਾਰਮਲ ਹਨ।''


DIsha

Content Editor

Related News