ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੀਆਂ ਤਿੰਨ ਹੋਰ ਜਾਇਦਾਦਾਂ ਕੁਰਕ

09/09/2020 6:04:21 PM

ਪ੍ਰਯਾਗਰਾਜ- ਗੁਜਰਾਤ ਦੀ ਅਹਿਮਦਾਬਾਦ ਜੇਲ 'ਚ ਬੰਦ ਮਾਫ਼ੀਆ ਸਰਗਰਨਾ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੀਆਂ ਫੂਲਪੁਰ 'ਚ ਤਿੰਨ ਜਾਇਦਾਦਾਂ ਨੂੰ ਕੁਰਕ ਕਰਨ ਦੀ ਕਾਰਵਾਈ ਬੁੱਧਵਾਰ ਨੂੰ ਕੀਤੀ ਗਈ। ਫੂਲਪੁਰ ਉੱਪ ਜ਼ਿਲ੍ਹਾ ਅਧਿਕਾਰੀ ਵਿਵੇਕ ਚਤੁਰਵੇਦੀ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਭਾਨੂੰਚੰਦਰ ਗੋਸਵਾਮੀ ਨੇ ਝੂੰਸੀ ਦੇ ਕਟਕਾ ਪਿੰਡ 'ਚ ਸਥਿਤ ਅਤੀਕ ਅਹਿਮਦ ਦੀਆਂ ਤਿੰਨ ਜਾਇਦਾਦਾਂ ਨੂੰ ਕੁਰਕ ਕਰਨ ਦੇ ਆਦੇਸ਼ ਦੇਣ ਦੇ ਨਾਲ 25 ਸਤੰਬਰ ਤੱਕ ਰਿਪੋਰਟ ਵੀ ਮੰਗੀ। ਆਦੇਸ਼ ਦੇ ਪਾਲਣ 'ਚ ਸਵੇਰੇ ਫੂਲਪੁਰ ਦੀ ਮਾਲੀਆ ਟੀਮ ਅਤੇ ਪੁਲਸ ਕੁਰਕੀ ਦੀ ਕਾਰਵਾਈ ਲਈ ਕਟਕਾ ਪਹੁੰਚ ਗਈ। ਇੱਥੇ ਕੋਲਡ ਸਟੋਰੇਜ਼ ਦੀ ਕੁਰਕੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਉਨ੍ਹਾਂ ਨੇ ਦੱਸਿਆ ਕਿ ਝੂੰਸੀ ਦੇ ਕਟਕਾ 'ਚ ਤਿੰਨ ਜ਼ਮੀਨਾਂ ਨੂੰ ਅਤੀਕ ਦੀ ਬੇਨਾਮੀ ਜਾਇਦਾਦ ਐਲਾਨ ਕੀਤਾ ਗਿਆ ਸੀ। ਉਸੇ ਇਕ ਜ਼ਮੀਨ 'ਤੇ ਕੋਲਡ ਸਟੋਰ ਹੈ। ਐੱਸ.ਡੀ.ਐੱਮ. ਫੂਲਪੁਰ ਦੀ ਅਗਵਾਈ 'ਚ ਵੱਡੀ ਫਲਿਸ ਫੋਰਸ ਨਾਲ ਕੋਲਡ ਸਟੋਰ ਖਾਲੀ ਕਰਵਾਇਆ ਜਾ ਰਿਹਾ ਹੈ। ਜਿਨ੍ਹਾਂ ਕਿਸਾਨਾਂ ਦੇ ਆਲੂ ਕੋਲਡ ਸਟੋਰ 'ਚ ਰੱਖੇ ਸਨ, ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਕੰਮ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਅਤੀਕ ਦੀ ਸਿਵਲ ਲਾਈਨਜ਼ 'ਚ ਨਵਾਬ ਯੂਸੁਫ਼ ਰੋਡ 'ਤੇ ਗੈਰ-ਕਾਨੂੰਨੀ ਭਵਲਨ ਨੂੰ ਜੇ.ਸੀ.ਬੀ. ਮਸ਼ੀਨ ਚਲਵਾ ਕੇ ਢਾਹ ਦਿੱਤਾ ਗਿਆ। ਉਸ ਤੋਂ ਪਹਿਲਾਂ ਕਰੀਬ 60 ਕਰੋੜ ਮੁੱਲ ਦੀਆਂ 7 ਗੈਰ-ਕਾਨੂੰਨੀ ਅਚੱਲ ਜਾਇਦਾਦਾਂ ਨੂੰ ਪਿਛਲੇ 2 ਦਿਨਾਂ 'ਚ ਕੁਰਕ ਕਰ ਲਿਆ ਗਿਆ।


DIsha

Content Editor

Related News