ਸਹੁਰਿਆਂ ਦੇ ਤਸ਼ੱਦਦ ਤੋਂ ਤੰਗ ਆਈ ਜਨਾਨੀ ਨੇ ਬੱਚਿਆਂ ਨੂੰ ਖੂਹ ''ਚ ਸੁੱਟ ਕੇ ਦਿੱਤੀ ਜਾਨ

09/09/2020 3:08:48 PM

ਦਾਹੋਦ (ਭਾਸ਼ਾ)— ਗੁਜਰਾਤ ਦੇ ਦਾਹੋਦ ਜ਼ਿਲ੍ਹੇ ਵਿਚ ਪਤੀ ਅਤੇ ਸਹੁਰਿਆਂ ਦੇ ਤਸ਼ੱਦਦ ਤੋਂ ਤੰਗ-ਪਰੇਸ਼ਾਨ ਹੋ ਕੇ 32 ਸਾਲਾ ਇਕ ਜਨਾਨੀ ਨੇ ਦੋ ਬੱਚਿਆਂ ਨੂੰ ਖੂਹ 'ਚ ਸੁੱਟ ਦਿੱਤਾ ਅਤੇ ਬਾਅਦ ਵਿਚ ਖ਼ੁਦ ਦੀ ਜਾਨ ਦੇ ਦਿੱਤੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਫਤਿਹਪੁਰਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਨਾਨਾ ਸਰਨੀਆ ਪਿੰਡ ਵਿਚ ਵਾਪਰੀ। ਜਨਾਨੀ ਸਰਸਵਤੀ ਦਾਮੋਰ ਨੇ ਮੰਗਲਵਾਰ ਨੂੰ ਤਿੰਨ ਮਹੀਨੇ ਦੇ ਪੁੱਤਰ ਅਤੇ 5 ਸਾਲ ਦੀ ਧੀ ਨੂੰ ਖੂਹ ਵਿਚ ਸੁੱਟ ਦਿੱਤਾ ਅਤੇ ਬਾਅਦ ਵਿਚ ਖ਼ੁਦ ਵੀ ਖੂਹ ਵਿਚ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਜਨਾਨੀ ਦੇ ਪਿਤਾ ਦੀ ਸ਼ਿਕਾਇਤ 'ਤੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਸੰਬੰਧਤ ਧਾਰਾਵਾਂ ਤਹਿਤ ਪਤੀ ਅਤੇ ਸਹੁਰੇ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਖੂਹ 'ਚੋਂ ਬਾਹਰ ਕੱਢਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Tanu

Content Editor

Related News