ਗੁਜਰਾਤ ਦਾ ਹੀਰਾ ਖੇਤਰ ਚਮਕਿਆ, ‘ਸੂਰਤ ਡਾਇਮੰਡ ਬੋਰਸ’ ਨਾਲ ਇਕ ਨਵੀਂ ਉਚਾਈ ''ਤੇ ਪੁੱਜ ਸਕਦੈ ਕਾਰੋਬਾਰ
Friday, Dec 22, 2023 - 09:43 AM (IST)
ਅਹਿਮਦਾਬਾਦ (ਭਾਸ਼ਾ)– ਦੁਨੀਆ ਦੇ 10 ਕੱਚੇ ਹੀਰਿਆਂ ’ਚੋਂ 8 ਦੀ ਪ੍ਰੋਸੈਸਿੰਗ ਗੁਜਰਾਤ ਦੇ ਸੂਰਤ ਕੀਤੀ ਜਾਂਦੀ ਹੈ। ਸੂਬੇ ਦੀ ਅਰਥਵਿਵਸਥਾ ਵਿਚ ਹੀਰਾ ਉਦਯੋਗ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਵਾਈਬ੍ਰੇਂਟ ਗੁਜਰਾਤ ਸਮਿਟ ਅਤੇ ਨਵੇਂ ਵਿਸ਼ਾਲ ‘ਸੂਰਤ ਡਾਇਮੰਡ ਬੋਰਸ’ ਕੰਪਲੈਕਸ ਨਾਲ ਇਸ ਦੇ ਹੋਰ ਵਧਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਵਿਸ਼ਾਲ ‘ਸੂਰਤ ਡਾਇਮੰਡ ਬੋਰਸ’ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਇਸ ਨੂੰ ਨਵੇਂ ਭਾਰਤ ਦੀ ਤਾਕਤ ਅਤੇ ਸੰਕਲਪ ਦਾ ਪ੍ਰਤੀਕ ਦੱਸਿਆ ਸੀ।
ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ 288 ਅਰਬਪਤੀਆਂ ਨੂੰ ਪਿਆ ਘਾਟਾ, ਅਡਾਨੀ-ਮਸਕ ਹੋਏ ਸਭ ਤੋਂ ਵੱਧ ਕੰਗਾਲ
ਉਦਯੋਗ ਮਾਹਰਾਂ ਮੁਤਾਬਕ ਨਵੇਂ ‘ਸੂਰਤ ਡਾਇਮੰਡ ਬੋਰਸ’ ਕੰਪਲੈਕਸ ਨਾਲ ਸੂਬੇ ਦੇ ਹੀਰਾ ਖੇਤਰ ਦਾ ਯੋਗਦਾਨ ਹੋਰ ਵਧ ਜਾਏਗਾ, ਕਿਉਂਕਿ ਕਾਰੋਬਾਰ ਦੇ ਸਾਲਾਨਾ 2 ਲੱਖ ਕਰੋੜ ਰੁਪਏ ਤੱਕ ਵਧਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਹੋਰ 1.5 ਲੱਖ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਨ ਅਤੇ ਰਤਨ ਅਤੇ ਗਹਿਣਿਆਂ ਲਈ ਕੇਂਦਰ ਸਰਕਾਰ ਦੇ ਅਭਿਲਾਸ਼ੀ ਐਕਸਪੋਰਟ ਟੀਚੇ ਨੂੰ ਹਾਸਲ ਕਰਨ ਵਿਚ ਯੋਗਦਾਨ ਦੇਣ ਲਈ ਤਿਆਰ ਹੈ।
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ
ਮਾਹਰਾਂ ਨੇ ਕਿਹਾ ਕਿ ਵਾਈਬ੍ਰੇਂਟ ਗੁਜਰਾਤ ਗਲੋਬਲ ਸਮਿੱਟ ਨਾਲ ਰਤਨ ਅਤੇ ਗਹਿਣਾ ਖੇਤਰ ਦੇ ਵਿਕਾਸ ’ਚ ਮਦਦ ਮਿਲੇਗੀ। ਐਕਸਪੋਰਟ ਵਿਚ ਭਾਰਤ ਦਾ ਗਲੋਬਲ ਯੋਗਦਾਨ 3.50 ਫ਼ੀਸਦੀ ਹੈ। ਇਹ ਸੂਬੇ ਦੀ ਅਰਥਵਿਵਸਥਾ ਵਿਚ ਚਮਕ ਲਿਆਏਗਾ ਅਤੇ ਕੇਂਦਰ ਸਰਕਾਰ ਇਸ ਨੂੰ ਦੋਹਰੇ ਅੰਕਾਂ ’ਚ ਵਧਾਉਣ ਦਾ ਟੀਚਾ ਰੱਖੇਗੀ। ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿੱਟ’ ਦਾ 10ਵਾਂ ਐਡੀਸ਼ਨ 10 ਤੋਂ 12 ਜਨਵਰੀ 2024 ਨੂੰ ਸੂਬੇ ਦੀ ਰਾਜਧਾਨੀ ਗਾਂਧੀਨਗਰ ’ਚ ਆਯੋਜਿਤ ਕੀਤਾ ਜਾਏਗਾ।
ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8