ਗੁਜਰਾਤ ''ਚ ਵਾਪਰਿਆ ਕਾਰ ਹਾਦਸਾ, ਪਤੀ-ਪਤਨੀ ਸਮੇਤ 8 ਮਹੀਨੇ ਦੇ ਬੱਚੇ ਦੀ ਮੌਤ

Monday, Dec 02, 2019 - 02:31 PM (IST)

ਗੁਜਰਾਤ ''ਚ ਵਾਪਰਿਆ ਕਾਰ ਹਾਦਸਾ, ਪਤੀ-ਪਤਨੀ ਸਮੇਤ 8 ਮਹੀਨੇ ਦੇ ਬੱਚੇ ਦੀ ਮੌਤ

ਅਮਰੇਲੀ (ਭਾਸ਼ਾ)— ਗੁਜਰਾਤ ਦੇ ਅਮਰੇਲੀ ਜ਼ਿਲੇ ਵਿਚ ਸੋਮਵਾਰ ਨੂੰ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੇ 8 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 8:00 ਵਜੇ ਮੋਟਾ ਭੰਡਾਰੀਆ ਪਿੰਡ ਨੇੜੇ ਵਾਪਰਿਆ, ਜਦੋਂ ਗੌਰਾਂਗ ਕਨਪਰੀਆ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਅਮਰੇਲੀ ਤੋਂ ਕੁਕਾਵਾਵ ਵੱਲ ਜਾ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਕਾਰ ਚਲਾ ਰਹੇ ਕਨਪਰੀਆ ਨੇ ਕਾਰ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਸੀ, ਜਿਸ ਤੋਂ ਬਾਅਦ ਉਹ ਸੜਕ ਕੰਢੇ ਇਕ ਦਰੱਖਤ ਨਾਲ ਟਕਰਾ ਗਈ। ਪੁਲਸ ਅਧਿਕਾਰੀ ਮੁਤਾਬਕ ਹਾਦਸੇ 'ਚ ਕਨਪਰੀਆ, ਉਨ੍ਹਾਂ ਦੀ ਪਤਨੀ ਕੰਕਨਬੇਨ ਅਤੇ 8 ਮਹੀਨੇ ਦੀ ਬੇਟੇ ਮਿਹੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਅਮਰੇਲੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।


author

Tanu

Content Editor

Related News