ਗੁਜਰਾਤ ਹਾਈਕੋਰਟ ਨੇ ਅਯੋਗ ਕਾਂਗਰਸੀ ਵਿਧਾਇਕ ਦੀ ਪਟੀਸ਼ਨ 'ਤੇ ਸੁਣਾਇਆ ਫੈਸਲਾ
Wednesday, Mar 27, 2019 - 06:59 PM (IST)

ਅਹਿਮਦਾਬਾਦ- ਗੁਜਰਾਤ ਹਾਈਕੋਰਟ ਨੇ ਅੱਜ ਭਾਵ ਬੁੱਧਵਾਰ ਨੂੰ ਕਾਂਗਰਸੀ ਵਿਧਾਇਕ ਭਗਵਾਨ ਬਰਾੜ ਦੀ ਉਸ ਪਟੀਸ਼ਨ 'ਤੇ ਫੈਸਲਾ ਸੁਣਾਇਆ ਹੈ, ਜਿਸ 'ਚ ਉਸ ਨੂੰ ਆਯੋਗ ਕਰਾਰ ਕੀਤਾ ਗਿਆ ਅਤੇ ਖਾਲੀ ਪਈ ਸੀਟ 'ਤੇ ਉਪ ਚੋਣ ਹੋਣੀ ਸੀ। ਅਦਾਲਤ ਨੇ ਇਸ 'ਤੇ ਫੈਸਲਾ ਸੁਣਾਇਆ ਕਿ ਉਹ ਸੂਬੇ ਦੀ ਤਲਾਲਾ ਵਿਧਾਨ ਸਭਾ ਸੀਟ ਤੇ ਉਪ ਚੋਣ ਕਰਵਾਉਣ ਦੇ ਚੋਣ ਕਮਿਸ਼ਨ ਦੇ ਆਦੇਸ਼ਾਂ 'ਚ ਦਖਲ ਨਹੀਂ ਦੇਵੇਗਾ। ਜੱਜ ਐੱਸ. ਆਰ. ਬ੍ਰਹਮਭੱਟ ਅਤੇ ਵੀ. ਬੀ. ਮਾਯਾਨੀ ਨੇ ਬਰਾੜ ਦੀ ਉਸ ਪਟੀਸ਼ਨ 'ਤੇ ਫੈਸਲਾ ਸੁਣਾਇਆ ਹੈ, ਜਿਸ 'ਚ ਉਸ ਨੂੰ ਅਯੋਗ ਕਰਾਰ ਕੀਤੇ ਜਾਣ 'ਤੇ ਵਿਧਾਨ ਸਭਾ ਪ੍ਰਧਾਨ ਰਾਜੇਂਦਰ ਤ੍ਰਿਵੇਦੀ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ। ਬਰਾੜ ਨੇ ਚੋਣ ਕਮਿਸ਼ਨ ਦੇ 10 ਮਾਰਚ ਨੂੰ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਜਿਸ 'ਚ ਤਲਾਲਾ ਸੀਟ 'ਤੇ ਉਪ ਚੋਣ ਦਾ ਐਲਾਨ ਕੀਤਾ ਗਿਆ ਸੀ। 5 ਮਾਰਚ ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ 'ਚ ਤ੍ਰਿਵੇਦੀ ਨੇ ਤਲਾਲਾ ਸੀਟ ਨੂੰ ਖਾਲੀ ਐਲਾਨ ਕੀਤਾ ਸੀ।
ਦੱਸ ਦੇਈਏ ਕਿ ਭਗਵਾਨ ਬਰਾੜ ਨੂੰ ਇਹ ਆਦੇਸ਼ ਉਸ ਸਮੇਂ ਦਿੱਤਾ ਗਿਆ ਸੀ ਜਦੋਂ ਨਿਆਂਇਕ ਮੈਜਿਸਟ੍ਰੇਟ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ 'ਚ ਬਰਾੜ ਨੂੰ ਦੋਸ਼ੀ ਕਰਾਰ ਕੀਤਾ ਗਿਆ ਸੀ। ਉਨ੍ਹਾਂ ਨੂੰ 2 ਸਾਲ ਅਤੇ 9 ਮਹੀਨੇ ਜੇਲ ਦੀ ਸਜ਼ਾ ਸੁਣਾਈ ਸੀ। ਹਾਈਕੋਰਟ ਨੇ ਕਿਹਾ ਹੈ ਕਿ ਉਹ ਤਲਾਲਾ ਵਿਧਾਨ ਸਭਾ ਸੀਟ 'ਤੇ ਉਪ ਚੋਣ ਦਾ ਐਲਾਨ ਕਰਨ ਲਈ ਚੋਣ ਕਮਿਸ਼ਨ ਦੀ ਨੋਟੀਫਿਕੇਸ਼ਨ 'ਚ ਦਖਲ ਨਹੀਂ ਦੇਵੇਗਾ।
ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਹੈ ਕਿ ਬਰਾੜ ਨੂੰ ਅਯੋਗ ਕਰਾਰ ਕੀਤੇ ਜਾਣ ਦੇ ਫੈਸਲੇ ਅਤੇ ਸੀਟ ਦਾ ਖਾਲੀ ਹੋਣਾ ਅੱਜ ਦੀ ਤਾਰੀਖ ਤੱਕ ਪ੍ਰਭਾਵੀ ਹੈ। ਤਲਾਲਾ ਸੀਟ 'ਤੇ 23 ਅਪ੍ਰੈਲ ਨੂੰ ਉਪ ਚੋਣ ਕਰਵਾਈ ਜਾਵੇਗੀ। ਉਸੇ ਦਿਨ ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ 'ਤੇ ਵੀ ਵੋਟਿੰਗ ਹੋਵੇਗੀ।